ਕਲੌਸ ਸ਼ਵਾਬ, ਚੇਅਰਮੈਨ, ਵਰਲਡ ਇਕਨੌਮਿਕ ਫੋਰਮ
ਮੈਂ ਅਖੁੱਟ ਊਰਜਾ ਦੇ ਲਈ ਜਲਵਾਯੂ ਦੇ ਮਾਮਲੇ 'ਤੇ ਦੇਸ਼ ਦੀ ਨਿਰਣਾਇਕ ਕਾਰਵਾਈ, ਗਲੋਬਲ ਹੈਲਥਕੇਅਰ ਈਕੋਸਿਸਟਮ ਵਿੱਚ ਇਸ ਦੇ ਯੋਗਦਾਨ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਲਈ ਇੱਕ ਆਰਥਿਕ ਮਾਡਲ 'ਤੇ ਧਿਆਨ ਕੇਂਦ੍ਰਿਤ ਕਰਨ, ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ 'ਤੇ ਇਸ ਦੀ ਅਗਵਾਈ ਦੀ ਸ਼ਲਾਘਾ ਕਰਦਾ ਹਾਂ। ਆਲਮੀ ਭੂ-ਅਰਥਸ਼ਾਸਤਰ ਅਤੇ ਭੂ-ਰਾਜਨੀਤਕ ਸੰਕਟਾਂ ਦੇ ਦਰਮਿਆਨ ਭਾਰਤ ਇੱਕ ਉੱਜਵਲ ਸਥਾਨ ਬਣਿਆ ਹੋਇਆ ਹੈ।