ਕਿਰਨ ਮਜ਼ੂਮਦਾਰ-ਸ਼ਾਅ, ਐਗਜ਼ੀਕਿਊਟਿਵ ਚੇਅਰਪਰਸਨ, ਬਾਇਓਕੌਨ ਲਿਮਿਟਿਡ
ਵਿੱਤ ਵਰ੍ਹੇ 25-26 ਦਾ ਕੇਂਦਰੀ ਬਜਟ ਆਸਵੰਦ ਕਰਨ ਵਾਲਾ ਹੈ, ਕਿਉਂਕਿ ਇਹ ਵਿਸ਼ਵਾਸ ਜਗਾਉਂਦਾ ਹੈ ਕਿ ਭਾਰਤ ਸਥਿਰ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਸਹੀ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਹੈ। 12 ਲੱਖ ਰੁਪਏ ਤੱਕ ਕੋਈ ਟੈਕਸ ਨਾ ਦੇਣ ਦੇ ਨਾਲ ਮਹੱਤਵਪੂਰਨ ਪਰਸਨਲ ਇਨਕਮ ਟੈਕਸ ਛੂਟ ਨਾਲ ਲੋਕਾਂ ਦੇ ਹੱਥਾਂ ਵਿੱਚ ਹੋਰ ਪੈਸਾ ਆਵੇਗਾ ਅਤੇ ਘਰੇਲੂ ਖਪਤ ਨੂੰ ਹੁਲਾਰੈ ਮਿਲੇਗਾ।