ਕਿਰਨ ਮਜ਼ੂਮਦਾਰ-ਸ਼ਾਅ, ਕਾਰਜਕਾਰੀ ਚੇਅਰਪਰਸਨ, ਬਾਇਓਕੌਨ ਐਂਡ ਬਾਇਓਕੌਨ ਬਾਇਓਲੌਜਿਕਸ
ਵਿੱਤ ਵਰ੍ਹੇ 25 ਦਾ ਕੇਂਦਰੀ ਬਜਟ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਦੇ ਅੰਤ੍ਰਿਮ ਬਜਟ ‘ਤੇ ਅਧਾਰਿਤ ਹੈ ਅਤੇ ਇਸ ਵਿੱਚ ਸਕਾਰਾਤਮਕ ਸੰਕੇਤ ਹਨ ਕਿ ਸਰਕਾਰ ਭਾਰਤ ਦੀ ਇਕਨੌਮਿਕ ਗ੍ਰੋਥ ਅਤੇ ਡਿਵੈਲਪਮੈਂਟ ਨੂੰ ਕਿਵੇਂ ਦੇਖ ਰਹੀ ਹੈ... ਬਜਟ ਵਿੱਚ ਸਟਾਰਟਅਪ ਈਕੋਸਿਸਟਮ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਅਤੇ 'ਏਂਜਲ ਟੈਕਸ' ਨੂੰ ਸਮਾਪਤ ਕਰਕੇ ਇਸ ਨੂੰ ਹੁਲਾਰਾ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਸਟਾਰਟ-ਅਪਸ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਹੈ, ਅਤੇ 'ਕਾਰੋਬਾਰ ਕਰਨ ਵਿੱਚ ਅਸਾਨੀ' 'ਤੇ ਜ਼ੋਰ ਦੇਣ ਨਾਲ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSMEs) ਨੂੰ ਲਾਭ ਹੋਵੇਗਾ।