ਤੁਸੀਂ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਸਭ ਤੋ ਪਰਿਵਰਤਨਕਾਰੀ ਇਤਿਹਾਸ ਲਿਖ ਰਹੇ ਹੋ। ਟੈਕਨੋਲੋਜੀ ਅਤੇ ਨਵੀਨਤਾ ਲਈ ਤੁਹਾਡੇ ਵਿਜ਼ਨ ਵਿੱਚ ਇੱਕ ਉਤਸ਼ਾਹ ਹੈ ਜਿਸ ਨੇ ਗੈਰ-ਰੇਖਾਵੀਂ ਵਿਕਾਸ ਨੂੰ ਚਲਾਉਣ ਲਈ ਸਟਾਰਟ-ਅਪ ਕ੍ਰਾਂਤੀ ਨੂੰ ਹੁਲਾਰਾ ਦਿੱਤਾ ਹੈ। ਤੁਹਾਡੇ ਡਿਜੀਟਲ ਸਾਖਰਤਾ ਦੇ ਸੁਪਨੇ ਨੇ ਉਨ੍ਹਾਂ ਲੋਕਾਂ ਨੂੰ ਉਮੀਦ ਦੀ ਕਿਰਨ ਦਿਖਾਈ ਹੈ, ਜਿਨ੍ਹਾਂ ਨੂੰ ਆਰਥਿਕ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਣਦੇਖੇ ਕੀਤਾ ਗਿਆ। ਤੁਸੀਂ ਉਨ੍ਹਾਂ ਲੱਖਾਂ ਔਰਤਾਂ ਨੂੰ ਸਨਮਾਨ ਅਤੇ ਅਧਿਕਾਰ ਦੇਣ ਦਾ ਕੰਮ ਕੀਤਾ ਹੈ ਜੋ ਸਾਡੇ ਸਮਾਜ ਨੂੰ ਬਦਲਣ ਲਈ ਕੰਮ ਕਰ ਰਹੀਆਂ ਹਨ। ਤੁਹਾਡਾ ਕਲੀਨ ਅਤੇ ਗ੍ਰੀਨ ਇੰਡੀਆ ਮਿਸ਼ਨ ਸਾਡੇ ਦੇਸ਼ ਲਈ ਇੱਕ ਠੋਸ ਭਵਿੱਖ ਤਿਆਰ ਕਰੇਗਾ। ਤੁਹਾਡੀ ਗਲੋਬਲ ਰਾਜਨੀਤੀ ਸਦਕਾ, ਗਲੋਬਲ ਲੀਗ ਵਿੱਚ ਭਾਰਤ ਸਿਰ ਕੱਢ ਖੜ੍ਹਾ ਹੈ।