ਅਲਪਅਵਧੀ ਤੋਂ ਅੱਗੇ ਵਧ ਕੇ ਸੋਚਣ ਅਤੇ ਆਰਥਿਕ ਨੀਤੀ ਬਾਰੇ ਦੀਰਘਕਾਲੀ ਦ੍ਰਿਸ਼ਟੀਕੋਣ ਅਪਣਾਉਣ ਦੀ ਸਮਰੱਥਾ ਮੋਦੀ ਸਰਕਾਰ ਦੀ ਪਹਿਚਾਣ ਰਹੀ ਹੈ। ਸਰਕਾਰ ਨੇ ਪਿਛਲੇ ਕਈ ਵਰ੍ਹਿਆਂ ਵਿੱਚ ਲਗਾਤਾਰ ਪੂੰਜੀਗਤ ਖਰਚ (ਕੈਪੈਕਸ) ਵਿੱਚ ਵਾਧਾ ਕੀਤਾ ਹੈ, ਜਿਸ ਦਾ ਵਿਕਾਸ ਅਤੇ ਨਿਵੇਸ਼ 'ਤੇ ਕਈ ਗੁਣਾ ਪ੍ਰਭਾਵ ਪਿਆ ਹੈ। ਬਜਟ 2024 ਉਸ ਪ੍ਰਤੀਬੱਧਤਾ ‘ਤੇ ਖਰਾ ਉਤਰਦਾ ਹੈ, ਜਿਸ ਵਿੱਚ ਪੂੰਜੀਗਤ ਖਰਚ (ਕੈਪੈਕਸ) ਐਲੋਕੇਸ਼ਨ 11 ਟ੍ਰਿਲੀਅਨ ਰੁਪਏ ਜਾਂ ਜੀਡੀਪੀ ਦੇ 3.4% ਤੋਂ ਅਧਿਕ ਹੈ।