ਬਜਟ 2024 ਨਿਰੰਤਰਤਾ ਅਤੇ ਸਥਿਰਤਾ ਦਾ ਇੱਕ ਸਸ਼ਕਤ ਬਿਆਨ ਹੈ। ਇਹ ਸਰਕਾਰ ਦੇ ਵਿੱਤੀ ਅਨੁਸ਼ਾਸਨ ਦੇ ਪ੍ਰਤੀ ਦ੍ਰਿੜ੍ਹ ਸੰਕਲਪ, ਸੁਧਾਰਾਂ ਦੇ ਪ੍ਰਤੀ ਉਸ ਦੀ ਇੱਛਾ ਅਤੇ ਸਾਰੇ ਵਰਗਾਂ ਦੇ ਲਈ ਨਿਰੰਤਰ ਵਿਕਾਸ ਸੁਨਿਸ਼ਚਿਤ ਕਰਨ ਦੀ ਉਸ ਦੀ ਸਮਾਨਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਵਿੱਚ ਨੌਂ ਪ੍ਰਮੁੱਖ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ ਜੋ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਨੀਂਹ ਰੱਖਣਗੀਆਂ।