ਕੇਕੀ ਮਿਸਤਰੀ, ਵੀਸੀ ਐਂਡ ਸੀਈਓ, ਐੱਚਡੀਐੱਫਸੀ
ਸਾਲਾਂ ਤੋਂ ਇੱਕ ਨਿਸ਼ਚਿਤ ਕਰ ਵਿਵਸਥਾ ਬਣੀ ਹੋਈ ਸੀ ਅਤੇ ਜਦੋਂ ਇੰਨੇ ਸਮੇਂ ਤੋਂ ਕੋਈ ਕਰ ਵਿਵਸਥਾ ਹੁੰਦੀ ਹੈ ਤੇ ਲੋਕ ਉਸ ਦੇ ਅਭਿਆਸੀ ਹੋ ਜਾਂਦੇ ਹਨ । ਹਾਲਾਂ ਕਿ ਜਦੋਂ ਕੋਈ ਨਵੀਂ ਵਿਵਸਥਾ ਆਉਂਦੀ ਹੈ ਤਾਂ ਇਸ ਨੂੰ ਲੈ ਕੈ ਸਭ ਦੇ ਮਨ ਵਿੱਚ ਇੱਕ ਤਰ੍ਹਾਂ ਦੀ ਘਬਰਾਹਟ ਹੁੰਦੀ ਹੈ ਲੇਕਿਨ ਲੰਬੇ ਸਮੇਂ ਤੋਂ ਇਹ ਨਿਸ਼ਚਿਤ ਤੌਰ 'ਤੇ ਲਾਭਦਾਇਕ ਹੈ । ਦੂਰ ਦੀ ਜੇ ਸੋਚੀਏ ਤਾਂ ਇਹ ਦੇਸ਼ ਨੂੰ ਇੱਕਜੁਟ ਕਰੇਗੀ, ਇੱਕੋ ਜਿਹੀ ਕਰ ਵਿਵਸਥਾ ਲਾਗੂ ਹੋਵੇਗੀ, ਟੈਕਸਾਂ ਦੀ ਚੋਰੀ 'ਤੇ ਲਗਾਮ ਲਗੇਗੀ ਜੋ ਇੱਕ ਅਰਥਵਿਵਸਥਾ ਲਈ ਕਾਫੀ ਫਾਇਦੇਮੰਦ ਹੋਵੇਗੀ ।