ਕ੍ਰਿਸਟੋਫਰ ਲਕਸਨ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ
ਮੈਂ ਪ੍ਰਧਾਨ ਮੰਤਰੀ ਦੇ ਰੂਪ ਵਿੱਤ ਤੁਹਾਡੀਆਂ ਅਸਾਧਾਰਣ ਉਪਲਬਧੀਆਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਪਦ ‘ਤੇ ਲਗਭਗ 11 ਵਰ੍ਹਿਆਂ ਤੱਕ ਰਹਿਣ ਦੇ ਦੌਰਾਨ, ਤੁਸੀਂ ਕੋਵਿਡ ਸੰਕਟ ਦਾ ਸਾਹਮਣਾ ਕੀਤਾ ਹੈ ਅਤੇ ਫਿਰ ਵੀ ਭਾਰਤ ਦੀ ਅਰਥਵਿਵਸਥਾ ਨੂੰ 50% ਤੱਕ ਵਧਾਉਣ ਵਿੱਚ ਕਾਮਯਾਬ ਰਹੇ ਹੋ। ਤੁਸੀਂ ਆਪਣੇ 25 ਕਰੋੜ ਨਾਗਰਿਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਅੱਤ ਦੀ ਗ਼ਰੀਬੀ ਨੂੰ ਸਮਾਪਤ ਕੀਤਾ ਹੈ। ਅਤੇ ਅੱਜ, ਭਾਰਤ ਵਿਸ਼ਾਲ ਇਨੋਵੇਟਿਵ ਸਮਰੱਥਾ ਦੇ ਨਾਲ ਟੈਕਨੋਲੋਜੀ ਦੇ ਖੇਤਰ ਵਿੱਚ ਮੋਹਰੀ ਹੈ। ਤੁਸੀਂ ਪਹਿਲੇ ਦੇਸ਼ ਸੀ - ਪਹਿਲਾ ਦੇਸ਼ - ਜੋ ਚੰਦਰਮਾ ਦੇ ਸਾਊਥ ਪੋਲ 'ਤੇ ਉਤਰਿਆ, ਅਤੇ ਇਸ ਉਪਲਬਧੀ ਦੇ ਨਾਲ ਤੁਸੀਂ ਭਾਰਤ ਦੀ ਅਸਾਧਾਰਣ ਤਕਨੀਕੀ ਸਮਰੱਥਾ ਵੱਲ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ।"