ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮਦਿਨ ਜਿਹਾ ਮਹੱਤਵਪੂਰਨ ਅਵਸਰ ਉਨ੍ਹਾਂ ਦੀ ਲੀਡਰਸ਼ਿਪ ਦੀ ਸਿਆਣਪ 'ਤੇ ਵਿਚਾਰ ਕਰਨ ਦਾ ਅਵਸਰ ਹੈ, ਕਿਉਂਕਿ ਉਹ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਕਰ ਰਹੇ ਹਨ...ਮੈਂ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਕਿ ਨਿਊਜ਼ੀਲੈਂਡ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਭਾਰਤ ਦੇ ਨਾਲ ਹੋਰ ਅਧਿਕ ਨਿਕਟਤਾ ਨਾਲ ਸਾਂਝੇਦਾਰੀ ਕਰੇਗਾ, ਅਤੇ ਅਸੀਂ ਇਹ ਸੁਨਿਸ਼ਚਿਤ ਕਰਨ ਦੇ ਲਈ ਮਿਲ ਕੇ ਕੰਮ ਕਰਾਂਗੇ ਕਿ ਸਾਡੇ ਦੋਵੇਂ ਮਹਾਨ ਰਾਸ਼ਟਰ ਉਹ ਸੁਰੱਖਿਆ ਅਤੇ ਸਮ੍ਰਿੱਧੀ ਪ੍ਰਾਪਤ ਕਰਨ ਜਿਸ ਦੀ ਸਾਨੂੰ ਤਲਾਸ਼ ਹੈ।