ਆਰਥਿਕ ਦ੍ਰਿਸ਼ਟੀਕੋਣ ਤੋਂ, ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਮਹੱਤਵਪੂਰਨ ਨੀਤੀਆਂ ਨੂੰ ਲਾਗੂ ਕੀਤਾ ਹੈ ਕਿ ਉਹ ਗ੍ਰੋਥ ਆਊਟਲੁੱਕ ਦਾ ਸਮਰਥਨ ਕਰ ਸਕਣ। ਦਿਵਾਲੀਆਪਣ ਸੁਧਾਰ, ਬੈਂਕਿੰਗ ਸੈਕਟਰ ਨੂੰ ਸੁਵਿਵਸਥਿਤ ਕਰਨਾ, ਨਿਵੇਸ਼ ਦਿਸ਼ਾ-ਨਿਰਦੇਸ਼ ਅਤੇ ਭਾਰਤ ਵਿੱਚ ਐੱਫਡੀਆਈ ਇਨਫਲੋ ਨਾਲ ਸਬੰਧਿਤ ਨੀਤੀਆਂ, ਸਾਰੇ ਬਹੁਤ ਮਹੱਤਵਪੂਰਨ ਪ੍ਰਗਤੀ ਦਰਸਾਉਂਦੇ ਹਨ।