ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪਹਿਲਾਂ ਦੇ ਸਾਰੇ ਭਾਰਤੀ ਪ੍ਰਧਾਨ ਮੰਤਰੀਆਂ ਦੇ ਉਲਟ, ਉਹ ਭਾਰਤ ਅਤੇ ਉਸ ਦੀ ਜਨਤਾ ਦੀਆਂ ਅਸਲ ਜ਼ਰੂਰਤਾਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹਨ। ਉਨ੍ਹਾਂ ਦਾ ਵਿਅਕਤੀਗਤ ਪਿਛੋਕੜ, ਸ਼ੁਰੂਆਤੀ ਵਰ੍ਹਿਆਂ ਵਿੱਚ ਉਨ੍ਹਾਂ ਦੀ ਸੰਪੂਰਨ ਭਾਰਤ ਯਾਤਰਾ, ਉਨ੍ਹਾਂ ਦਾ ਰਾਜਨੀਤਕ ਵਿਕਾਸ, ਵਿਰਾਸਤ 'ਤੇ ਆਧਾਰਿਤ ਨਹੀਂ ਸਗੋਂ ਪ੍ਰਦਰਸ਼ਨ ਆਧਾਰਿਤ ਹੈ। ਦੇਸ਼ ਦੇ ਇੱਕ ਪ੍ਰਮੁੱਖ ਰਾਜ ਦੇ ਰਾਜਨੀਤਕ ਮੁਖੀਆ ਹੋਣ ਦੇ ਨਾਤੇ ਉਨ੍ਹਾਂ ਨੂੰ ਸਾਡੇ ਵਿਸ਼ਾਲ ਅਤੇ ਜਟਿਲ ਦੇਸ਼ ਦੀ ਅਗਵਾਈ ਕਰਨ ਲਈ ਜ਼ਰੂਰੀ ਬੌਧਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਗਰਾਊਂਡਿੰਗ ਦਾ ਚੰਗਾ ਅਨੁਭਵ ਮਿਲਿਆ। ਉਨ੍ਹਾਂ ਨੇ ਆਪਣੇ ਬੇਮਿਸਾਲ ਕੌਸ਼ਲ ਨਾਲ ਕਈ ਰਾਸ਼ਟਰੀ ਅਭਿਆਨਾਂ ਦੀ ਸ਼ੁਰੂਆਤ ਕੀਤੀ, ਜੋ ਉਨ੍ਹਾਂ ਦੇ ਗਹਿਰੇ ਅਨੁਭਵ ਤੋਂ ਪੈਦਾ ਹੋਏ ਉਤਪਾਦ ਹਨ।