ਸ਼੍ਰੀ ਨਰੇਂਦਰ ਮੋਦੀ ਇੱਕ ਅਜਿਹੇ ਮਜ਼ਬੂਤ ਨੇਤਾ ਹਨ, ਜਿਸ ਦੀ ਸਾਡੇ ਲੋਕਤੰਤਰ ਨੂੰ ਜ਼ਰੂਰਤ ਹੈ ਤਾਂਕਿ ਦੇਸ਼ ਆਪਣੀ ਅਚੇਤਨ ਸਮਰੱਥਾ ਨੂੰ ਹਾਸਲ ਕਰ ਸਕੇ। ਉਨ੍ਹਾਂ ਲਈ ਉਸ ਦੇਸ਼ ਦੀ ਦੁਨੀਆ ਵਿੱਚ ਸਹੀ ਥਾਂ ਹੋਣੀ ਚਾਹੀਦੀ ਹੈ ਜਿਸ ਨੇ ਮਾਨਵ ਸੱਭਿਅਤਾ ਦੇ ਵਿਕਾਸ 'ਚ ਇੱਕ ਅਸਧਾਰਨ ਭੂਮਿਕਾ ਨਿਭਾਈ ਹੋਵੇ ਅਤੇ ਜਿਸ ਪਾਸ ਵੱਡੀ ਗਿਣਤੀ ਵਿੱਚ ਬੌਧਿਕ ਸੰਸਾਧਨ ਹੋਣ ਅਤੇ ਇਨ੍ਹਾਂ ਸਾਰਿਆਂ ਤੋਂ ਅਲੱਗ ਜੋ ਆਰਥਿਕ ਪੱਖੋਂ ਵਿੱਚ ਅੱਗੇ ਵੱਧ ਰਿਹਾ ਹੋਵੇ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਜਿਸ ਆਤਮ-ਬੋਧ ਅਤੇ ਆਤਮ-ਵਿਸ਼ਵਾਸ ਨਾਲ ਆਪਣੀਆਂ ਗੱਲਾਂ ਰੱਖ ਰਹੇ ਹਨ ਇਸ ਤਰ੍ਹਾਂ ਕਈ ਦਹਾਕਿਆਂ ਤੋਂ ਦੇਖਣ ਨੂੰ ਨਹੀਂ ਮਿਲਿਆ ਸੀ। ਉਨ੍ਹਾਂ ਦੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਨੇਤਾਵਾਂ ਨਾਲ ਬੇਹਤਰ ਸਬੰਧ ਬਣਾਉਣ ਦੀ ਸਮਰੱਥਾ ਉਨ੍ਹਾਂ ਦੇ ਵਿਲੱਖਣ ਕੂਟਨੀਤਕ ਹੁਨਰ ਨੂੰ ਦਰਸਾਉਂਦੀ ਹੈ।