ਗਜੇਂਦਰ ਸਿੰਘ ਸ਼ੇਖਾਵਤ – ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ
ਇਸ ਬਜਟ 'ਤੇ ਮਾਂ ਲਕਸ਼ਮੀ ਦਾ ਅਸ਼ੀਰਵਾਦ ਹੈ। ਇਹ ਭਾਰਤ ਦੇ ਨੌਜਵਾਨਾਂ ਨੂੰ ਆਤਮਨਿਰਭਰਤਾ, ਕਿਸਾਨਾਂ ਨੂੰ ਵਧੇਰੇ ਆਮਦਨ, ਨਾਰੀ ਸ਼ਕਤੀ ਨੂੰ ਸਨਮਾਨ ਅਤੇ ਸਵੈ-ਮਾਣ ਤੇ ਖਾਸ ਕਰਕੇ ਮੱਧ ਅਤੇ ਨਿਮਨ ਆਮਦਨ ਵਰਗ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰਨ ਵਾਲਾ ਬਜਟ ਹੈ। ਪਿਛਲੇ 10 ਸਾਲਾਂ ਵਿੱਚ ਦੁਨੀਆ ਨੇ ਇੱਕ ਨਵਾਂ ਅਤੇ ਸਸ਼ਕਤ ਭਾਰਤ ਦੇਖਿਆ ਹੈ, ਇਸ ਬਜਟ ਤੋਂ ਸਪਸ਼ਟ ਹੈ ਕਿ ਭਾਰਤ ਆਲਮੀ ਅਰਥਵਿਵਸਥਾ ਵਿੱਚ ਆਪਣੀ ਭੂਮਿਕਾ ਹੋਰ ਵੀ ਵੱਡੀ ਕਰਨ ਜਾ ਰਿਹਾ ਹੈ। ਵਿਕਸਿਤ ਭਾਰਤ ਦੇ ਜਨ ਸੰਕਲਪ ਵਿੱਚ ਹਰ ਭਾਰਤੀ ਨੂੰ ਸ਼ਾਮਲ ਕਰਦੇ 'ਭਾਰਤ ਦੇ ਇਸ ਬਜਟ' ਦੇ ਲਈ ਵਿਕਾਸ ਪੁਰਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸੰਵੇਦਨਸ਼ੀਲ ਤੇ ਕੁਸ਼ਲ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਦਾ ਤਹਿ ਦਿਲੋਂ ਧੰਨਵਾਦ! @narendramodi @nsitharaman @PMOIndia #ViksitBharatBudget2025