ਚੰਦਰਜੀਤ ਬਨਰਜੀ, ਡਾਇਰੈਕਟਰ ਜਨਰਲ, ਸੀ.ਆਈ.ਆਈ.
ਜੀਐੱਸਟੀ ਦੇਸ਼ ਵਿੱਚ ਟੈਕਸ ਖੇਤਰ ਵਿੱਚ ਸਭ ਤੋਂ ਵੱਡਾ ਸੁਧਾਰ ਹੈ। ਜੀਐੱਸਟੀ ਤੋਂ ਵੱਖ-ਵੱਖ ਕਿਸਮ ਦੀਆਂ ਵਸਤਾਂ ਅਤੇ ਸੇਵਾਵਾਂ ‘ਤੇ ਲਗਣ ਵਾਲੇ ਬਹੁ-ਪੱਧਰ ਦੇ ਅਪ੍ਰਤੱਖ ਟੈਕਸਾਂ ਦੇ ਖ਼ਤਮ ਹੋਣ ਦੀ ਉਮੀਦ ਹੈ ਅਤੇ ਦੇਸ਼ ਨੂੰ ਇੱਕ ਰਾਸ਼ਟਰੀ ਬਜ਼ਾਰ ਬਣਾਉਣ ਦੀ ਦਿਸ਼ਾ ਵੱਲ ਇਹ ਕੇਂਦਰੀ ਅਤੇ ਰਾਜ ਪੱਧਰੀ ਟੈਕਸਾਂ ਨੂੰ ਵੀ ਨਿਰਧਾਰਿਤ ਕਰੇਗਾ। ਆਉਣ ਵਾਲੇ ਵਰ੍ਹਿਆਂ‘ਚ ਜੀਐੱਸਟੀ ਦੇਸ਼ ਵਿੱਚ ਜ਼ਰੂਰੀ ਪਾਰਦਰਸ਼ਤਾ ਅਤੇ ਉੱਚ ਨਿਵੇਸ਼ ਲੈ ਕੇ ਆਵੇਗਾ ਅਤੇ ਸਾਨੂੰ ਆਸ ਹੈ ਕਿ ਵਧੇ ਹੋਏ ਟੈਕਸ ਮਾਲੀਏ ਦੇ ਕਾਰਨ ਭਾਰਤ ਦੇ ਜੀਡੀਪੀ ਵਿੱਚ ਵੀ ਕੁੱਝ ਅੰਕਾਂ ਦਾ ਵਾਧਾ ਦੇਖਣ ਨੂੰ ਮਿਲੇਗਾ।