ਚੰਦਾ ਕੋਛੜ, ਆਈਸੀਆਈਸੀਆਈ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ
ਜੀਐੱਸਟੀ ਬਿਲ ਭਾਰਤ ਵਿੱਚ ਅਪ੍ਰਤੱਖ ਟੈਕਸੇਸ਼ਨ ਦਾ ਸਭ ਤੋਂ ਮਹੱਤਵਪੂਰਨ ਸੁਧਾਰ ਹੈ। ਇਹ ਸਰਕਾਰ ਦੇ ਸੰਕਲਪ ਦਾ ਸੰਕੇਤ ਦਿੰਦਾ ਹੈ। ਜਿਸ ਨਾਲ ਮਹੱਤਵਪੂਰਨ ਢਾਂਚਾਗਤ ਪਰਿਵਰਤਨ ਹੋਵੇਗਾ ਅਤੇ ਜੋ ਅਰਥਵਿਵਸਥਾ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਵੇਗਾ। ਖਪਤਕਾਰਾਂ ਨੂੰ ਦਰਿਮਆਨੀ  ਮਿਆਦ ਵਿੱਚ ਘੱਟ ਕੀਮਤਾਂ ਦਿਖਾਈ ਦੇਣਗੀਆਂ, ਕਾਰੋਬਾਰ ਹੋਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਦੇ ਸਮਰੱਥ ਹੋਣਗੇ ਅਤੇ ਸਰਕਾਰ ਟੈਕਸ ਇਕੱਤਰ ਕਰਨ ‘ਚ ਅਸਾਨੀ ਦੇ ਨਾਲ-ਨਾਲ ਆਪਣੇ ਟੈਕਸ ਆਧਾਰ ਦੇ ਵਿਸਤਾਰ ਨੂੰ ਵੀ ਦੇਖੇਗੀ।