ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ ਉੱਤੇ ਕੰਮ ਕਰਨ ਲਈ ਪੂਰੇ ਦੇਸ਼ ਨੂੰ ਊਰਜਾ ਨਾਲ ਭਰ ਦਿੱਤਾ ਹੈ। ਤੁਹਾਡੀ ਅਗਵਾਈ ਵਿੱਚ ਹੋਏ ਮੱਹਤਵਪੂਰਨ ਸੰਰਚਨਾਤਮਕ ਸੁਧਾਰਾ ਦੇ ਨਾਲ ਹੀ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਪ੍ਰਧਾਨ ਮੰਤਰੀ ਜਨਧਨ ਯੋਜਨਾ ਅਤੇ ਸਵੱਛ ਭਾਰਤ ਅਭਿਆਨ ਜਿਹੇ ਲੈਂਡਮਾਰਕ ਮਿਸ਼ਨ ਨੇ ਇੱਕ ਅਜਿਹਾ ਮੰਚ ਤਿਆਰ ਕੀਤਾ ਹੈ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਮੰਚ ਦਾ ਕੰਮ ਕਰੇਗਾ।