ਇਹ ਇੱਕ ਬਿਹਤਰੀਨ ਮੁਲਾਕਾਤ ਸੀ। ਅਸੀਂ ਖੇਡਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਤੋਂ ਇਹ ਸੁਣ ਕੇ ਚੰਗਾ ਲਗਿਆ ਕਿ ਸਕੂਲ ਤੋਂ ਹੀ ਖੇਡਾਂ ਨੂੰ ਇੱਕ ਪਾਠਕ੍ਰਮ ਦੇ ਰੂਪ ਵਿੱਚ ਰੱਖਣਾ ਜ਼ਰੂਰੀ ਹੈ, ਜਿੱਥੇ ਇਹ ਇੱਕ ਵਿਸ਼ਾ ਹੋਵੇਗਾ ਅਤੇ ਹਰ ਕੋਈ ਖੇਡਾਂ ਨੂੰ ਅਪਣਾਏਗਾ। ਇਸ ਤਰ੍ਹਾਂ ਦੇ ਸ਼ਬਦ ਪ੍ਰੇਰਣਾਦਾਇਕ ਹਨ....ਅਸੀਂ ਸਕੂਲ ਤੋਂ ਹੀ ਪਹਿਲਾਂ ਤੋਂ ਹੀ ਖੇਡਾਂ ਵਿੱਚ ਵਿਕਾਸ ਦੇਖ ਰਹੇ ਹਾਂ। ਉਨ੍ਹਾਂ ਦੇ ਪਾਸ ਭਾਰਤੀ ਖੇਡਾਂ ਦੇ ਪ੍ਰਤੀ ਇੱਕ ਸਮਰਪਿਤ ਸੋਚ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਗਹਿਨ ਸਮਝ ਵੀ ਹੈ ਕਿ ਇਸ ਨੂੰ ਅਗਲੇ ਪੱਧਰ ਤੱਕ ਲਿਜਾਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ।