ਜ਼ਰੀਨ ਦਾਰੂਵਾਲਾ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਭਾਰਤ ਅਤੇ ਸਾਊਥ ਏਸ਼ੀਆ, ਸਟੈਂਡਰਡ ਚਾਰਟਰਡ ਬੈਂਕ
ਵਿੱਤ ਵਰ੍ਹੇ 25 ਦੇ ਲਈ ਪੂਰਨ ਬਜਟ ਨੀਤੀਗਤ ਨਿਰੰਤਰਤਾ ਦਾ ਸੰਕੇਤ ਦਿੰਦਾ ਹੈ ਅਤੇ ਫਿਸਕਲ ਕੰਸੌਲਿਡੇਸ਼ਨ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ, ਜੋ ਪਿਛਲੀ ਸਰਕਾਰ ਦਾ ਇੱਕ ਕੇਂਦਰੀ ਸਿਧਾਂਤ ਸੀ। ਇਹ ਸਰਕਾਰ ਦੇ ਪ੍ਰਮੁੱਖ ਫੋਕਸ ਖੇਤਰਾਂ ਨੂੰ ਵੀ ਰੇਖਾਂਕਿਤ ਕਰਦਾ ਹੈ ਜੋ ਵਿੱਤੀ ਵਿਵੇਕ, ਰੋਜ਼ਗਾਰ ਸਿਰਜਣਾ, ਬੁਨਿਆਦੀ ਢਾਂਚੇ ਦੇ ਪੂੰਜੀਗਤ ਖਰਚ (ਕੈਪੈਕਸ), ਅਤੇ ਟੈਕਸ ਵਿਵਸਥਾ ਦਾ ਸਰਲੀਕਰਨ ਹਨ।