ਜਦੋਂ ਮੈਂ ਪ੍ਰਧਾਨ ਮੰਤਰੀ ਮੋਦੀ ਬਾਰੇ ਗੱਲ ਕਰਦਾ ਹਾਂ ਤਾਂ ਮੈਂ ਕਿਸੇ ਅਜਿਹੇ ਵਿਅਕਤੀ ਬਾਰੇ ਗੱਲ ਕਰਦਾ ਹਾਂ ਜਿਨ੍ਹਾਂ ਦਾ ਆਪਣਾ ਵਿਜ਼ਨ ਕਾਫ਼ੀ ਵੱਡਾ ਹੈ। ਚੀਜ਼ਾਂ ਕਿਵੇਂ ਹੋਣਗੀਆਂ ਉਸ ਨੂੰ ਤਰਜੀਹ ਦੇਣਾ, ਕਿਹੜੇ ਲੋਕ ਉਹਨੂੰ ਕਰਨਗੇ ਅਤੇ ਉਸ ਲਈ ਜ਼ਿੰਮੇਦਾਰ ਕੌਣ ਹੋਵੇਗਾ, ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸਲਈ ਤਿਆਰ ਕਰਨ, ਤਾਂਕਿ ਮੁਕਾਬਲੇ ਨੂੰ ਹੁਲਾਰਾ ਦਿੱਤਾ ਜਾ ਸਕੇ, ਲਾਗੂ ਕਰਨ ਦੇ ਲਈ ਇੱਕ ਦਿਸ਼ਾ ਤਿਆਰ ਕਰਨ ਅਤੇ ਬਦਲਾਅ ਲਿਆਉਣ ਦਾ ਸਾਹਸ ਦਿਖਾਉਣ ਇਹ ਸਾਰੀਆਂ ਸਮਰੱਥਾਵਾਂ ਉਨ੍ਹਾਂ ਵਿੱਚ ਹਨ।