ਪ੍ਰਧਾਨ ਮੰਤਰੀ ਮੋਦੀ ਹੁਣ ਇੱਕ ਦੂਰਦਰਸ਼ੀ ਰਾਜਨੇਤਾ ਦੀ ਤਰ੍ਹਾਂ ਦਿਖਦੇ ਹਨ। ਹਾਲ ਹੀ ਵਿੱਚ ਸੰਪੰਨ ਜੀ20 ਸਮਿਟ ਦੀ ਸ਼ਾਨਦਾਰ ਸਫ਼ਲਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਲੋਬਲ ਲੀਡਰਸ਼ਿਪ ਵਿੱਚ ਸਭ ਤੋਂ ਅੱਗੇ ਖੜ੍ਹਾ ਕਰ ਦਿੱਤਾ ਹੈ, ਇੱਥੋਂ ਤੱਕ ਕਿ ਉਨ੍ਹਾਂ ਨੇ ਚੀਨ ਦੇ ਸ਼ੀ ਜਿਨਪਿੰਗ ਨੂੰ ਭੀ ਪਿੱਛੇ ਛੱਡ ਦਿੱਤਾ ਹੈ। ਜੀ20 ਮੀਟਿੰਗ ਦੀ ਸਫ਼ਲਤਾ ਪ੍ਰਧਾਨ ਮੰਤਰੀ ਮੋਦੀ ਨੂੰ ਸਮਿਟ ਦੇ ਇਸ ਸੈਸ਼ਨ ਵਿੱਚ ਸਪਸ਼ਟ ਵਿਜੇਤਾ ਬਣਾਉਂਦੀ ਹੈ।