ਜੈਮੀ ਡੈਮਨ, ਮੁੱਖ ਕਾਰਜਕਾਰੀ ਅਧਿਕਾਰੀ, ਜੇ.ਪੀ. ਮੌਰਗਨ ਚੇਜ਼
ਭਾਰਤ ਨਿਸ਼ਚਿਤ ਤੌਰ ‘ਤੇ ਇੱਕ ਉੱਜਵਲ ਸਥਾਨ ਹੈ। ਅੱਜ ਤੁਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉੱਭਰਦੀ ਅਰਥਵਿਵਸਥਾ ਹੋ ਅਤੇ ਤੁਸੀਂ ਬਦਲਾਅ ਲਿਆ ਰਹੇ ਹੋ। ਜਦੋਂ ਲੋਕ ਤਿਮਾਹੀ ਜਾਂ ਸਲਾਨਾ ਵਿਕਾਸ ਬਾਰੇ ਗੱਲ ਕਰਦੇ ਹਨ ਤਾਂ ਮੈਨੂੰ ਉਸ ਵਿੱਚ ਦਿਲਚਸਪੀ ਨਹੀਂ ਹੁੰਦੀ। ਮੈਂ ਦੇਸ਼ ਨੂੰ ਜਿਸ ਤਰ੍ਹਾਂ ਦੇਖਦਾ ਹਾਂ, ਉਹ ਇਹ ਹੈ ਕਿ ਅਗਲੇ 20-30 ਸਾਲਾਂ ਤੱਕ ਇਸ ਦੀਆਂ ਸੰਭਾਵਨਾਵਾਂ ਕੀ ਹਨ ਅਤੇ ਭਾਰਤ ਲਈ ਕੀ ਸਹੀ ਹੈ।