ਜੋਅ ਬਾਇਡਨ, ਅਮਰੀਕਾ ਦੇ ਰਾਸ਼ਟਰਪਤੀ
ਅਸੀਂ ਇਕੱਠੇ ਬਹੁਤ ਸਮਾਂ ਬਿਤਾਇਆ ਹੈ, ਜਦੋਂ ਮੈਂ (ਜੋਅ ਬਾਇਡਨ) ਉਪ ਰਾਸ਼ਟਰਪਤੀ ਸਾਂ ਅਤੇ ਤੁਸੀਂ (ਨਰੇਂਦਰ ਮੋਦੀ) ਹਾਲ ਵਿੱਚ ਹੀ ਪ੍ਰਧਾਨ ਮੰਤਰੀ ਬਣੇ ਸੀ। ਇਸ ਦੇ ਬਾਅਦ, ਜਦੋਂ ਤੋਂ ਮੈਂ ਰਾਸ਼ਟਰਪਤੀ ਬਣਿਆ ਹਾਂ, ਅਸੀਂ ਆਪਸੀ ਵਿਸ਼ਵਾਸ, ਸਪਸ਼ਟਤਾ ਅਤੇ ਸਨਮਾਨ 'ਤੇ ਬਣੇ ਰਿਸ਼ਤਿਆਂ ਨੂੰ ਕਾਇਮ ਰੱਖਿਆ ਹੈ। ਇਸ ਸਦੀ ਵਿੱਚ ਦੁਨੀਆ ਦੇ ਸਾਹਮਣੇ ਚੁਣੌਤੀਆਂ ਅਤੇ ਅਵਸਰ ਹਨ, ਉਸ ਦੇ ਲਈ ਜ਼ਰੂਰੀ ਹੈ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਮਿਲ ਕੇ ਕੰਮ ਕਰਨ ਅਤੇ ਅਗਵਾਈ ਕਰਨ। ਅਤੇ ਅਸੀਂ ਅਜਿਹਾ ਕਰ ਰਹੇ ਹਾਂ। ਤੁਹਾਡੀ ਸਾਂਝੇਦਾਰੀ ਨਾਲ, ਅਸੀਂ ਸੁਤੰਤਰ, ਖੁੱਲ੍ਹੇ, ਸੁਰੱਖਿਅਤ, ਅਤੇ ਸਮ੍ਰਿੱਧ ਇੰਡੋ-ਪੈਸਿਫਿਕ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਣ ਦੇ ਲਈ ਸੰਯੁਕਤ ਰਾਜ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਪਾਨ ਦੇ ਦਰਮਿਆਨ ਕਵਾਡ ਨੂੰ ਮਜ਼ਬੂਤ ਅਤੇ ਉੱਨਤ ਕੀਤਾ ਹੈ।