ਪ੍ਰਧਾਨ ਮੰਤਰੀ ਜੀ, ਪਿਛਲੇ ਕੁਝ ਵਰ੍ਹਿਆਂ ਤੋਂ ਅਸੀਂ ਕਈ ਵਾਰ ਮਿਲੇ ਹਾਂ, ਹਾਲ ਹੀ ਵਿੱਚ ਜੀ7 ਸਮਿਟ ਵਿੱਚ ਹਿਰੋਸ਼ਿਮਾ ਵਿੱਚ ਵੀ। ਹਰ ਵਾਰ, ਸਾਡੀ ਸਹਿਯੋਗ ਦੇ ਨਵੇਂ ਖੇਤਰਾਂ ਦੀ ਖੋਜ ਕਰਨ ਦੀ ਸਮਰੱਥਾ ਮੈਨੂੰ ਹੈਰਾਨ ਕਰਦੀ ਹੈ। ਇਕੱਠੇ ਮਿਲ ਕੇ, ਅਸੀਂ ਉਸ ਸਾਂਝੇ ਭਵਿੱਖ ਦਾ ਦੁਆਰ ਖੋਲ੍ਹ ਰਹੇ ਹਾਂ, ਜਿਸ ਵਿੱਚ ਮੇਰਾ ਵਿਸ਼ਵਾਸ ਹੈ ਕਿ ਅਸੀਮ ਸੰਭਾਵਨਾਵਾਂ ਹਨ।