ਜੋਤੁਨ ਦੇ ਮੁੱਖ ਕਾਰਜਕਾਰੀ ਅਧਿਕਾਰੀ, ਮੋਰਟੇਨ ਫੋਨ
ਭਾਰਤ ਵਿੱਚ ਪਿਛਲੇ ਕਈ ਸਾਲਾਂ ਵਿੱਚ ਕਾਫੀ ਬਦਲਾਅ ਆਇਆ ਹੈ। ਅਸੀਂ ਲੰਬੇ ਸਮੇਂ ਤੋਂ ਉੱਥੇ ਮੌਜੂਦ ਹਾਂ ਅਤੇ ਮੇਰਾ ਮੰਨਣਾ ਹੈ ਕਿ ਇਸ ਦੀ ਇੱਕ ਉਦਾਹਰਣ ਇਹ ਹੈ ਕਿ ਭਾਰਤ ਦੇ ਅੰਦਰ ਰਾਜਾਂ ਦੇ ਦਰਮਿਆਨ ਵਪਾਰ ਨੂੰ ਕਿਵੇਂ ਸੁਚਾਰੂ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਭਾਰਤ ਵਿੱਚ ਸ਼ਿਪਬਿਲਡਿੰਗ ਦੀ ਗੱਲ ਕਹੀ, ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਸਾਡੀ ਕੰਪਨੀ ਗਲੋਬਲ ਮਰੀਨ ਕੋਟਿੰਗਸ ਇੰਡਸਟ੍ਰੀ ਵਿੱਚ 25% ਮਾਰਕਿਟ ਸ਼ੇਅਰ ਰੱਖਦੀ ਹੈ। ਇਸ ਲਈ ਭਾਰਤ ਵਿੱਚ ਜਿੰਨੇ ਜ਼ਿਆਦਾ ਜਹਾਜ਼ ਬਣਾਏ ਜਾਣਗੇ, ਓਨੇ ਹੀ ਜ਼ਿਆਦਾ ਵਪਾਰਕ ਮੌਕੇ ਸਾਨੂੰ ਪ੍ਰਾਪਤ ਹੋਣਗੇ।