ਜੌਇਸ ਕਾਕੂਰਾਮਤਸੀ ਕਿਕਾਫੁੰਡਾ, ਭਾਰਤ ਵਿੱਚ ਯੂਗਾਂਡਾ ਦੇ ਹਾਈ ਕਮਿਸ਼ਨਰ
ਉਹ (ਪ੍ਰਧਾਨ ਮੰਤਰੀ ਮੋਦੀ) ਹਮੇਸ਼ਾ ਕਹਿੰਦੇ ਹਨ ਕਿ ਅਫਰੀਕਾ ਦੇ ਨਾਲ ਉਨ੍ਹਾਂ ਦੀ ਦੋਸਤੀ, ਆਮ ਤੌਰ 'ਤੇ, ਅਤੇ ਵਿਸ਼ੇਸ਼ ਤੌਰ 'ਤੇ ਯੂਗਾਂਡਾ ਨਾਲ, ਬੰਧਨਾਂ ਤੋਂ ਪਰੇ ਹੈ। ਉਹ ਤੁਹਾਡੀਆਂ ਸਮੱਸਿਆਵਾਂ ਨੂੰ ਦੇਖਦੇ ਹਨ ਅਤੇ ਫਿਰ ਮਦਦ ਕਰਦੇ ਹਨ, ਕੁਝ ਹੋਰ ਦੇਸ਼ਾਂ ਦੇ ਉਲਟ ਉਹ ਮਿੱਤਰਤਾ ਵਿੱਚ 'ਲੈਣ-ਦੇਣ' ਦੀ ਸ਼ਰਤ ਨਹੀਂ ਰੱਖਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਦੋਸਤੀ ਵਿੱਚ ਕੋਈ ਬੰਧਨ ਨਹੀਂ ਹੁੰਦਾ ਹੈ। ਜਿਵੇਂ ਕਿ ਜਦੋਂ ਉਨ੍ਹਾਂ ਨੇ ਕੋਵਿਡ ਦੇ ਦੌਰਾਨ ਸਾਡੀ ਮਦਦ ਕੀਤੀ, ਤਾਂ ਅਸੀਂ ਉਸ ਨੂੰ ਕਦੇ ਨਹੀਂ ਭੁੱਲਾਂਗੇ। ਇਸ ਲਈ ਅਸੀਂ ਆਪਣੇ ਰਿਸ਼ਤੇ ਤੋਂ ਸੱਚਮੁੱਚ ਖੁਸ਼ ਹਾਂ ਅਤੇ ਇਸ ਲਈ ਇਹ ਸੁਨਿਸ਼ਚਿਤ ਕਰਨਾ ਮੇਰਾ ਕਰਤੱਵ ਹੈ ਕਿ ਇਹ ਰਿਸ਼ਤਾ ਸੁੰਦਰ ਬਣਿਆ ਰਹੇ।