ਟਿਮ ਕੁੱਕ
ਪ੍ਰਧਾਨ ਮੰਤਰੀ ਜੀ ਤੁਹਾਡੀ ਅਗਾਂਹਵਧੂ ਊਰਜਾ ਅਤੇ ਗਤੀਸ਼ੀਲਤਾ ਨਾਲ ਭਾਰਤ ‘ਚ ਕਈ ਲੋਕਾਂ ਲਈ ਨਵੇਂ ਮੌਕਿਆਂ ਦੇ ਰਾਹ ਖੋਲ੍ਹੇ ਹਨ। ਬੂਨਿਆਦੀ ਢਾਂਚੇ ਵਿੱਚ ਤੁਹਾਡੀ ਸਰਕਾਰ ਦਾ ਨਿਵੇਸ਼ "ਡਿਜੀਟਲ ਇੰਡੀਆ"ਨੂੰ ਸਫ਼ਲ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਹੈ ਅਤੇ ਭਾਰਤ ਇੰਟਰਨੈੱਟ ਕਨੈਕਸ਼ਨ ਦੀ ਵਰਤੋਂ ਕਰਨ ਵਾਲਾ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਤੁਹਾਡੀ ਨੀਤੀ ਦੀ ਪਹਿਲ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਭਾਰਤੀ ਲੋਕਾਂ ਦੀ ਵਿਸ਼ਾਲ ਪ੍ਰਤਿਭਾ ਦੀ ਵਰਤੋਂ ਕਰਨ ਦੀ ਹੁੰਦੀ ਹੈ। ਉਹ ਵਿਸ਼ਵ ਲਈ ਇੱਕ ਉਦਾਹਰਣ ਹੈ।