ਟੀ.ਐੱਸ. ਕਲਿਆਣਰਮਨ, ਮੈਨੇਜਿੰਗ ਡਾਇਰੈਕਟਰ, ਕਲਿਆਣ ਜਵੈਲਰਸ
ਅਸੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਐਲਾਨੇ ਗਏ ਅੰਤ੍ਰਿਮ ਬਜਟ ਦਾ ਸੁਆਗਤ ਕਰਦੇ ਹਾਂ, ਅਤੇ ਸਮਾਵੇਸ਼ੀ ਵਿਕਾਸ ਸੁਨਿਸ਼ਚਿਤ ਕਰਨ ਦੇ ਨਾਲ-ਨਾਲ, ਵਿਵਿਧ ਪ੍ਰਕਾਰ ਦੀਆਂ ਪਹਿਲਾਂ ਦੇ ਜ਼ਰੀਏ ਆਰਥਿਕ ਪਰਿਵਰਤਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਹਿਚਾਣਨ ਵਿੱਚ, ਭਾਰਤ ਸਰਕਾਰ ਦੇ ਲਗਾਤਾਰ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ। ਪਿਛਲੇ ਦਹਾਕੇ ਵਿੱਚ ਦੇਸ਼ ਦੀ ਤੇਜ਼ ਵਿਕਾਸ ਗਤੀ ਅਤੇ ਆਰਥਿਕ ਸ਼ਕਤੀ ਅਸਾਧਾਰਣ ਤੋਂ ਘੱਟ ਨਹੀਂ ਰਹੀ ਹੈ, ਵਿਸ਼ੇਸ਼ ਤੌਰ 'ਤੇ ਐੱਫਡੀਆਈ ਵਿੱਚ ਗ੍ਰੋਥ, ਜਿਸ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਦੋ ਗੁਣਾ ਵਾਧਾ ਦੇਖਿਆ ਗਿਆ ਹੈ। ਜਦਕਿ ਅਸੀਂ ਇੱਕ ਸੁਨਹਿਰੀ ਦੌਰ ਦੇ ਸਾਖੀ ਬਣੇ ਹੋਏ ਹਾਂ, ਅਸੀਂ ਇੱਕ ਸੰਪੰਨ ਆਰਥਿਕ ਪਰਿਦ੍ਰਿਸ਼ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਬੱਧਤਾ ਅਤੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਨਾ ਚਾਹੁੰਦੇ ਹਾਂ। ਵਿਦੇਸ਼ੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਤਿਆਰ 'ਫਸਟ ਡਿਵੈਲਪ ਇੰਡੀਆ' (FDI) ਪਹਿਲ ਆਰਥਿਕ ਪ੍ਰਗਤੀ ਦੇ ਲਈ ਸਹਿਕਾਰੀ ਭਾਵਨਾ ਦੀ ਉਦਾਹਰਣ ਹੈ।