ਮਾਣਯੋਗ ਵਿੱਤ ਮੰਤਰੀ ਦੁਆਰਾ ਇਨਫ੍ਰਾਸਟ੍ਰਕਚਰ 'ਤੇ ਪੂੰਜੀਗਤ ਖਰਚੇ ਵਧਾਉਣ ਦਾ ਐਲਾਨ ਇੱਕ ਸੁਆਗਤਯੋਗ ਕਦਮ ਹੈ, ਜਿਸ ਦਾ ਦੇਸ਼ ਦੀ ਸਮੁੱਚੀ ਅਰਥਵਿਵਸਥਾ 'ਤੇ ਕਈ ਗੁਣਾ ਪ੍ਰਭਾਵ ਪਵੇਗਾ। ਪੀਐੱਮ-ਗਤੀ ਸ਼ਕਤੀ ਯੋਜਨਾ ਦੇ ਤਹਿਤ ਤਿੰਨ ਇਕਨੌਮਿਕ ਰੇਲਵੇ ਕੌਰੀਡੋਰ ਵਿਕਸਿਤ ਕਰਨ ਦੇ ਪ੍ਰਸਤਾਵ ਦੇ ਨਾਲ-ਨਾਲ ਗ੍ਰਾਮੀਣ ਆਵਾਸ ਦਾ ਨਿਰੰਤਰ ਵਿਸਤਾਰ ਹੋਰ ਮਹੱਤਵਪੂਰਨ ਕਦਮ ਹਨ ਜੋ ਸਟੀਲ ਦੀ ਮੰਗ ਨੂੰ ਹੁਲਾਰਾ ਦੇਣਗੇ, ਨੌਕਰੀਆਂ ਪੈਦਾ ਕਰਨਗੇ ਅਤੇ ਕਨੈਕਟੀਵਿਟੀ ਤੇ ਲੌਜਿਸਟਿਕਸ ਵਿੱਚ ਸੁਧਾਰ ਕਰਨਗੇ। ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਸਰਕਾਰ 'ਵਿਕਸਿਤ ਭਾਰਤ' ਵਿੱਚ ਯੋਗਦਾਨ ਦੇਣ ਵਾਲੇ ਹਰ ਖੇਤਰ ‘ਤੇ ਜ਼ੋਰ ਦੇ ਰਹੀ ਹੈ, ਜੋ ਦੇਸ਼ ਦੇ ਪੂਰਬੀ ਹਿੱਸੇ 'ਤੇ ਵਿਸ਼ੇਸ਼ ਧਿਆਨ ਦੇਣ ਤੋਂ ਰੇਖਾਂਕਿਤ ਹੁੰਦਾ ਹੈ। ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਪਰਿਕਲਪਿਤ ਵਿੱਤੀ ਸਹਾਇਤਾ ਇੱਕ ਉਤਸ਼ਾਹਜਨਕ ਪਹਿਲ ਹੈ ਜੋ ਸਾਡੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੋਸ਼ਿਤ ਕਰਨ ਵਿੱਚ ਮਦਦ ਕਰੇਗੀ।