ਡਗ ਮੈਕਮਿਲਨ, ਵਾਲਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਅਸੀਂ ਇੱਥੇ (ਭਾਰਤ) ਉੱਦਮਤਾ ਨੂੰ ਵਾਪਰਦੇ ਦੇਖਦੇ ਹਾਂ। ਅਤੇ ਸਾਨੂੰ ਪੂਰੀ ਦੁਨੀਆ ਵਿੱਚ ਕਾਰੋਬਾਰ ਕਰਨ ਨੂੰ ਮੌਕਾ ਮਿਲਦਾ ਹੈ ਅਤੇ ਇੰਨੀ ਵੱਡੀ ਅਰਥਵਿਵਸਥਾ (ਭਾਰਤ) ਇੰਨੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇੰਨੇ ਸਾਰੇ ਲੋਕਾਂ ਲਈ ਇੰਨੇ ਮੌਕੇ ਪੈਦਾ ਕਰ ਰਹੀ ਹੈ, ਇਹ ਬਹੁਤ ਘੱਟ ਹੁੰਦਾ ਹੈ। ਇਨੋਵੇਸ਼ਨ ਲਿਆਉਣ ਦੀ ਸਮਰੱਥਾ, ਗਤੀ ਨਾਲ ਅੱਗੇ ਵਧਣ ਦੀ ਸਮਰੱਥਾ, ਵੱਧ ਤੋਂ ਵੱਧ ਗ੍ਰਾਹਕਾਂ ਦੀ ਸੇਵਾ ਕਰਨ ਦੀ ਸਮਰੱਥਾ, ਵਿਕ੍ਰੇਤਾਵਾਂ ਨੂੰ ਵਿਕਸਿਤ ਕਰਨ ਦੀ ਸਮਰੱਥਾ, ਇੱਕ ਅਜਿਹਾ ਈ-ਕਮਰਸ ਮਾਰਕਿਟਪਲੇਸ ਕਾਰੋਬਾਰ ਬਣਾਉਣ ਦੀ ਸਮਰੱਥਾ ਜਿਸ ਦਾ ਭਵਿੱਖ ਵਾਕਈ ਉੱਜਵਲ ਹੋਵੇ ਅਤੇ ਸਾਰਿਆਂ ਦੇ ਲਈ ਬਹੁਤ ਸਾਰੇ ਅਵਸਰ ਪੈਦਾ ਕਰਨ ਦਾ ਮੌਕਾ।