50 ਵਰ੍ਹਿਆਂ ਦੇ ਵਿਆਜ-ਮੁਕਤ ਰਿਣਾਂ ਦੇ ਨਾਲ 1 ਲੱਖ ਕਰੋੜ ਰੁਪਏ ਦੀ ਐਲੋਕੇਸ਼ਨ ਭਾਰਤ ਵਿੱਚ ਸੰਪੰਨ ਸਟਾਰਟ-ਅੱਪ ਕਲਚਰ ਨੂੰ ਪ੍ਰੋਤਸਾਹਿਤ ਕਰੇਗੀ, ਅੱਜ ਦੇ ਨੌਜਵਾਨਾਂ ਨੂੰ ਉੱਦਮੀ ਬਣਨ ਦੇ ਪ੍ਰੋਤਸਾਹਿਤ ਕਰੇਗੀ ਅਤੇ ਉਨ੍ਹਾਂ ਦੇ ਵਿਕਾਸ ਦੇ ਨਾਲ-ਨਾਲ ਰਾਸ਼ਟਰ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰੇਗੀ। ਮਿਸ਼ਨ ਇੰਦਰਧਨੁਸ਼ ਦੇ ਤਹਿਤ ਬੱਚਿਆਂ ਅਤੇ ਸਰਵਾਇਕਲ ਕੈਂਸਰ ਦੇ ਲਈ ਯੁਵਾ ਲੜਕੀਆਂ ਦੇ ਟੀਕਾਕਰਣ 'ਤੇ ਜ਼ੋਰ ਦੇਣ ਨਾਲ ਦੇਸ਼ ਵਿੱਚ ਰੋਕਥਾਮ ਦੇਖਭਾਲ਼ ਉਪਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਸੰਚਾਰੀ ਅਤੇ ਗ਼ੈਰ-ਸੰਚਾਰੀ ਬਿਮਾਰੀਆਂ ਤੋਂ ਬੋਝ ਨੂੰ ਘੱਟ ਕਰਨ ਵਿੱਚ ਲੰਬਾ ਰਸਤਾ ਤੈਅ ਹੋਵੇਗਾ।