ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਪਸ਼ਟ ਤੌਰ 'ਤੇ ਮੇਰੇ 'ਤੇ ਬਹੁਤ ਬੜਾ ਪ੍ਰਭਾਵ ਪਾਇਆ, ਜਦੋਂ ਮੈਂ ਉਨ੍ਹਾਂ ਨੂੰ ਬੀਜਿੰਗ, ਚੀਨ ਵਿੱਚ ਪਹਿਲੀ ਵਾਰ ਇੱਕ ਨੌਕਰਸ਼ਾਹ ਦੇ ਰੂਪ ਵਿੱਚ ਮਿਲਿਆ ਸਾਂ ਅਤੇ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਵਿਦੇਸ਼ ਸੇਵਾ ਵਿੱਚ ਇੱਕ ਨੌਕਰਸ਼ਾਹ ਦੇ ਰੂਪ ਵਿੱਚ, ਮੈਂ ਰਾਜਨੇਤਾਵਾਂ ਨੂੰ ਆਉਂਦੇ-ਜਾਂਦੇ ਦੇਖਿਆ ਹੈ, ਲੇਕਿਨ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਕਦੇ ਨਹੀਂ ਮਿਲਿਆ ਸਾਂ ਜੋ ਇਤਨਾ ਤਿਆਰ ਹੋਵੇ, ਆਪਣੀਆਂ ਜ਼ਿੰਮੇਦਾਰੀਆਂ ਦੇ ਪ੍ਰਤੀ ਇਤਨਾ ਗੰਭੀਰ ਹੋਵੇ, ਇਤਨੇ ਸਾਰੇ ਵਿਚਾਰ ਰੱਖਦਾ ਹੋਵੇ ਅਤੇ ਇੱਕ ਰਾਜਨੇਤਾ ਦੇ ਰੂਪ ਵਿੱਚ ਇਤਨਾ ਦਿਲਚਸਪ ਹੋਵੇ।