ਮੈਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਨਮਾਨਿਤ ਅਗਵਾਈ ਵਿੱਚ ਪੇਸ਼ ਕੀਤੇ ਗਏ ਅੰਤ੍ਰਿਮ ਕੇਂਦਰੀ ਬਜਟ 2024 ਤੋਂ ਖੁਸ਼ ਹਾਂ। ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਭਾਰਤ ਦੇ ਲਈ ਅੱਗੇ ਵਧਾਉਣ ਦੇ ਰਸਤੇ ਦੇ ਰੂਪ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸਮਰਥਿਤ, ਮਾਤਾ ਅਤੇ ਬਾਲ ਦੇਖਭਾਲ਼ ਪ੍ਰੋਗਰਾਮਾਂ ਦੇ ਏਕੀਕਰਣ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੇ ਲਈ ਆਯੁਸ਼ਮਾਨ ਭਾਰਤ ਯੋਜਨਾ ਦੇ ਕਵਰ ਦਾ ਵਿਸਤਾਰ, ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਸਹਿਤ ਕਈ ਪਹਿਲਾਂ ਦਾ ਉਦੇਸ਼ ਪੋਸ਼ਣ ਵਿੱਚ ਸੁਧਾਰ ਕਰਨਾ ਅਤੇ ਯੁਵਾ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੇ ਖ਼ਿਲਾਫ਼ ਟੀਕਾ ਲਗਾਉਣਾ ਹੈ, ਜੋ ਭਾਰਤ ਦੀਆਂ ਬੇਟੀਆਂ ਦੀ ਭਲਾਈ ਦੇ ਲਈ ਸਾਡੀ ਅਟੁੱਟ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਹਾਲਾਂਕਿ, ਬੜੇ ਪੈਮਾਨੇ 'ਤੇ, ਕੇਂਦਰੀ ਬਜਟ 2024 ਸਪਸ਼ਟ ਤੌਰ 'ਤੇ ਕਾਰਵਾਈ ਦਾ ਇੱਕ ਸਪਸ਼ਟ ਸੱਦਾ ਹੈ, ਜੋ ਭਾਰਤ ਨੂੰ ਇੱਕ ਉੱਜਵਲ ਭਵਿੱਖ ਵੱਲ ਲਿਜਾ ਰਿਹਾ ਹੈ।