ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ @nsitharaman ਜੀ ਦੁਆਰਾ ਪੇਸ਼ #ViksitBharatBudget2025 ਦਾ ਹਾਕਦਿਕ ਸੁਆਗਤ ਕਰਦਾ ਹਾਂ। ਇਹ ਬਜਟ ਵਿਕਸਿਤ ਭਾਰਤ ਦੇ 4 ਥੰਮ੍ਹਾਂ - ਨਾਰੀ ਸ਼ਕਤੀ, ਯੁਵਾ ਸ਼ਕਤੀ, ਅੰਨਦਾਤਾ ਅਤੇ ਗ਼ਰੀਬ ਕਲਿਆਣ ਦੇ ਤਹਿਤ 10 ਵਿਆਪਕ ਵਿਕਾਸ ਉਪਾਵਾਂ ਦੀ ਰੂਪਰੇਖਾ ਪੇਸ਼ ਕਰਦਾ ਹੈ, ਜੋ ਇੱਕ ਮਜ਼ਬੂਤ ਅਤੇ ਵਧੇਰੇ ਸਮ੍ਰਿੱਧ ਭਾਰਤ ਦਾ ਮਾਰਗ ਪੱਧਰਾ ਕਰਦੇ ਹਨ। ਮੁੱਖ ਫੋਕਸ ਖੇਤਰ: ਖੇਤੀਬਾੜੀ ਵਿਕਾਸ ਅਤੇ ਗ੍ਰਾਮੀਣ ਸਮ੍ਰਿੱਧੀ ਸਮਾਵੇਸ਼ੀ ਵਿਕਾਸ ਅਤੇ ਐੱਮਐੱਸਐੱਮਈ ਸਮਰਥਨ ਰੋਜ਼ਗਾਰ ਅਧਾਰਿਤ ਵਿਕਾਸ ਅਤੇ ਕਾਰਜਬਲ ਨਿਵੇਸ਼ ਊਰਜਾ ਸਰੋਤਾਂ ਨੂੰ ਸੁਰੱਖਿਅਤ ਕਰਨਾ ਅਤੇ ਨਿਰਯਾਤ ਨੂੰ ਹੁਲਾਰਾ ਦੇਣਾ, ਇਨੋਵੇਸ਼ਨ ਨੂੰ ਹੁਲਾਰਾ ਦੇਣਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣਾ ਹੈ।