ਆਪਣੇ ਅੰਤਰਾਸ਼ਟਰੀ ਦੌਰਿਆਂ ਦੌਰਾਨ ਮੈਂ ਨਿੱਜੀ ਤੌਰ ਤੇ ਉਸ ਉਤਸ਼ਾਹ ਅਤੇ ਮਾਣ ਨੂੰ ਮਹਿਸੂਸ ਕੀਤਾ ਜੋ ਸਾਡੇ ਪ੍ਰਧਾਨ ਮੰਤਰੀ ਨੇ ਭਾਰਤੀਆਂ ਅਤੇ ਵਿਦੇਸ਼ੀਆਂ ਦੇ ਮਨਾਂ ਵਿੱਚ ਜਗਾਇਆ ਸੀ। ਹੁਣ ਉਹ ਭਾਰਤ ਨੂੰ ਵਧੇਰੇ ਆਦਰ ਅਤੇ ਸ਼ਰਧਾ ਨਾਲ ਦੇਖਦੇ ਹਨ। ਮੋਦੀ ਜੀ ਸੱਚੇ ਅਰਥਾਂ ਵਿੱਚ ਭਾਰਤ ਨੂੰ ਵਿਸ਼ਵ ਪੱਧਰ ਤੇ ਲੈ ਕੇ ਗਏ ਹਨ ਤੇ ਇੱਕ ਨਵਾਂ ਅੰਤਰਾਸ਼ਟਰੀ ‘ਬ੍ਰਾਂਡ-ਇੰਡੀਆ’ ਤਿਆਰ ਕਰਨ ਵਿੱਚ ਸਫ਼ਲ ਰਹੇ ਹਨ।