ਡਾ. ਮੁਹੰਮਦ ਇਰਫਾਨ ਅਲੀ
ਭਾਰਤ ਨੇ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਦੇ ਲਈ ਆਪਣੇ ਹੱਥ ਅੱਗੇ ਵਧਾਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਸੀਂ ਤੁਹਾਡੇ ਧੰਨਵਾਦੀ ਹਾਂ... ਜਦੋਂ ਕੋਰੋਨਾ ਦੇ ਦੌਰਾਨ ਦੁਨੀਆ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਅਤੇ ਵਿਸ਼ਵੀਕਰਣ ਅਸਫ਼ਲ ਹੋ ਗਿਆ, ਤਾਂ ਤੁਸੀਂ ਦਿਖਾਇਆ ਕਿ ਵਿਸ਼ਵੀਕਰਣ ਅਜੇ ਵੀ ਸਫ਼ਲ ਹੋ ਸਕਦਾ ਹੈ। ਤੁਸੀਂ ਦੁਨੀਆ ਨੂੰ ਦਿਖਾ ਦਿੱਤਾ ਕਿ ਕਠਿਨ ਤੋਂ ਕਠਿਨ ਸਮੇਂ ਵਿੱਚ ਵੀ ਪਿਆਰ ਬਰਕਰਾਰ ਹੈ।