ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਇੱਕ ਮਹਾਨ ਵਿਰਾਸਤ ਦੇ ਇਲਾਵਾ ਸ਼ਾਤੀ, ਪਿਆਰ ਵਰਗੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਦੋਨਾਂ ਦੇਸ਼ਾਂ ਦਰਮਿਆਨ ਕਾਫ਼ੀ ਪੁਰਾਣੇ ਸਬੰਧ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਸੰਯੁਕਤ ਅਰਬ ਅਮੀਰਾਤ-ਯੂਏਈ ਯਾਤਰਾ ਨਾਲ ਦੋਨੋ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਭਾਰਤ ਦੀ ਤੇਜੀ ਨਾਲ ਵਧਦੀ ਹੋਈ ਵਿਕਾਸ ਦਰ ਸਦਕਾ ਵਜੋਂ ਸੰਯੁਕਤ ਅਰਬ ਅਮੀਰਾਤ ਦੇ ਨਿਵੇਸ਼ ਦਾ ਭਾਰਤ ਇੱਕ ਵੱਡਾ ਬਜ਼ਾਰ ਹੈ। ਬੁਨਿਆਦੀ ਢਾਂਚਾ, ਊਰਜਾ ਅਤੇ ਸੈਰ ਸਪਾਟਾ ਖੇਤਰ ਸੰਯੁਕਤ ਅਰਬ ਅਮੀਰਾਤ ਦੀ ਉੱਚ ਪ੍ਰਾਥਮਿਕਤਾ ਹੈ ਅਤੇ ਅਸੀਂ ਭਵਿੱਖ ਵਿੱਚ ਬਿਹਤਰ ਆਪਸੀ ਨਿਵੇਸ਼ ਦੇ ਲਈ ਕਈ ਮੌਕੇ ਪ੍ਰਦਾਨ ਕਰਦੇ ਹਾਂ।