ਡਾ. ਸ਼ਸ਼ੀ ਥਰੂਰ, ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਊਰਜਾ, ਗਤੀਸ਼ੀਲਤਾ ਅਤੇ ਸੰਵਾਦ ਦੀ ਇੱਛਾਸ਼ਕਤੀ ਵਿਸ਼ਵ ਪੱਧਰ 'ਤੇ ਭਾਰਤ ਦੇ ਲਈ ਇੱਕ ਪ੍ਰਮੁੱਖ ਤਾਕਤ ਬਣੀ ਹੋਈ ਹੈ, ਲੇਕਿਨ ਹੋਰ ਸਮਰਥਨ ਦੀ ਹੱਕਦਾਰ ਹੈ। "ਅਪ੍ਰੇਸ਼ਨ ਸਿੰਦੂਰ" ਤੋਂ ਬਾਅਦ ਕੂਟਨੀਤਕ ਪਹੁੰਚ ਰਾਸ਼ਟਰੀ ਸੰਕਲਪ ਅਤੇ ਪ੍ਰਭਾਵਸ਼ਾਲੀ ਸੰਵਾਦ ਦਾ ਇੱਕ ਪਲ ਸੀ। ਇਸ ਨੇ ਪੁਸ਼ਟੀ ਕੀਤੀ ਕਿ ਭਾਰਤ, ਜਦੋਂ ਇਕਜੁੱਟ ਹੁੰਦਾ ਹੈ, ਤਾਂ ਅੰਤਰਰਾਸ਼ਟਰੀ ਪਲੈਟਫਾਰਮਾਂ 'ਤੇ ਸਪਸ਼ਟਤਾ ਅਤੇ ਦ੍ਰਿੜ੍ਹਤਾ ਨਾਲ ਆਪਣੀ ਆਵਾਜ਼ ਪੇਸ਼ ਕਰ ਸਕਦਾ ਹੈ।