ਮੈਨੂੰ ਲਗਦਾ ਹੈ ਕਿ ਭਾਰਤ ਸਹੀ ਦਿਸ਼ਾ 'ਚ ਹੈ। ਮੈਨੂੰ ਲਗਦਾ ਹੈ ਕਿ ਉਹ ਸਹੀ ਕੰਮ ਕਰ ਰਿਹਾ ਹੈ, ਜਿਵੇਂ ਮੈਂ ਕਹਿ ਰਿਹਾ ਸੀ ਕਿ ਉਹ (ਪ੍ਰਧਾਨ ਮੰਤਰੀ ਮੋਦੀ) ਸਾਰੇ ਸਹੀ ਫ਼ੈਸਲੇ ਲੈ ਰਹੇ ਹਨ, ਉਹ ਆਪਣੇ ਲੋਕਾਂ ਦੇ ਲਈ ਸਪੇਸ ਦਾ ਉਪਯੋਗ ਕਰ ਰਹੇ ਹਨ ਅਤੇ ਇਹੀ ਤੁਹਾਨੂੰ ਕਰਨਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਇਹ ਬਹੁਤ ਚੰਗਾ ਹੈ, ਮੈਨੂੰ ਲਗਦਾ ਹੈ ਕਿ ਸਪੇਸ ਕਿਸੇ ਦੇਸ਼ ਦੇ ਲਈ ਬਹੁਤ ਕੁਝ ਕਰਦਾ ਹੈ, ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਸਪੇਸ ਵਿੱਚ ਭੇਜਣ ਦੇ ਲਈ ਸਪੇਸ ਪ੍ਰੋਗਰਾਮ ਬਣਾਉਣਾ ਬੇਹੱਦ ਕਠਿਨ ਹੈ, ਇਹ ਇਸ ਦਾ ਸਭ ਤੋਂ ਕਠਿਨ ਹਿੱਸਾ ਹੈ। ਲੇਕਿਨ ਮੈਨੂੰ ਲਗਦਾ ਹੈ ਕਿ ਭਾਰਤ ਉਸ ਲਕਸ਼ ਵੱਲ ਸ਼ਾਨਦਾਰ ਗਤੀ ਨਾਲ ਅੱਗੇ ਵਧ ਰਿਹਾ ਹੈ, ਨਾਲ ਹੀ ਚੰਦਰਯਾਨ-3 ਦੇ ਲਾਂਚ 'ਤੇ ਵਧਾਈਆਂ! ਚੰਦਰਮਾ 'ਤੇ ਇਸ ਲਾਂਚਿੰਗ ਦੇ ਬਾਅਦ ਜਲਦੀ ਹੀ ਅਸੀਂ ਭਾਰਤੀ ਪੁਲਾੜ ਯਾਤਰੀਆਂ ਨੂੰ ਦੇਖਾਂਗੇ। ਮੈਨੂੰ ਲਗਦਾ ਹੈ ਕਿ ਇਸ ਨਾਲ ਭਾਰਤ ਨੂੰ ਫਾਇਦਾ ਹੋਣ ਵਾਲਾ ਹੈ।