ਆਲਮੀ ਆਰਥਿਕ ਅਨਿਸ਼ਚਿਤਤਾ ਅਤੇ ਮੰਦੀ ਦੀਆਂ ਉਲਟ ਪਰਿਸਥਿਤੀਆਂ ਦੇ ਬਾਵਜੂਦ, ਭਾਰਤ ਇੱਕ ਬ੍ਰਾਇਟ ਸਪੌਟ ਦੇ ਰੂਪ ਵਿੱਚ ਉੱਭਰਿਆ ਹੈ ਅਤੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ, ਦੇਸ਼ ਦੀ ਆਲਮੀ ਅਰਥਵਿਵਸਥਾ ਦਾ ਚਾਲਕ ਬਣਨ ਦੀ ਉਮੀਦ ਹੈ। ਇਸ ਬਜਟ ਨੇ ਭਾਰਤ ਨੂੰ ਗਲੋਬਲ ਗ੍ਰੋਥ ਦੇ ਇੱਕ ਮਜ਼ਬੂਤ ਇੰਜਣ ਦੇ ਰੂਪ ਵਿੱਚ ਉੱਭਰਨ ਦਾ ਅਨੂਠਾ ਮਾਰਗ ਪੱਧਰਾ ਕੀਤਾ ਹੈ। ਜੋ ਡਿਵੈਲਪਮੈਂਟ ਦੇ ਲਈ ਡਿਜੀਟਲ ਸੁਨਿਸ਼ਚਿਤ ਕਰਨ 'ਤੇ ਕੇਂਦ੍ਰਿਤ ਹੈ। ਸੰਨ 2014 ਦੇ ਬਾਅਦ ਤੋਂ, ਸਰਕਾਰ ਦੇ ਪ੍ਰਯਾਸਾਂ ਨੇ ਸਾਰੇ ਨਾਗਰਿਕਾਂ ਨੂੰ ਜੀਵਨ ਦੀ ਬਿਹਤਰ ਗੁਣਵੱਤਾ ਅਤੇ ਸਨਮਾਨ ਦਾ ਜੀਵਨ ਸੁਨਿਸ਼ਚਿਤ ਕੀਤਾ ਹੈ। ਇਹ 2022 ਵਿੱਚ ਡਿਜੀਟਲ ਪੇਮੈਂਟ ਟ੍ਰਾਂਜੈਕਸ਼ਨਾਂ ਵਿੱਚ 76% ਤੋਂ ਅਧਿਕ ਦੀ ਗ੍ਰੋਥ ਅਤੇ ਵੈਲਿਊ ਵਿੱਚ 91% ਦੀ ਗ੍ਰੋਥ ਵਿੱਚ ਦਿਖਾਈ ਦਿੰਦੀ ਹੈ, ਅਤੇ ਅਸੀਂ 2022 ਵਿੱਚ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੇ ਜ਼ਰੀਏ 126 ਟ੍ਰਿਲੀਅਨ ਰੁਪਏ ਦੇ 7,400 ਕਰੋੜ ਡਿਜੀਟਲ ਪੇਮੈਂਟਸ ਦੇਖੀਆਂ।