ਨਫਤਾਲੀ ਬੇਨੇਟ
ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਉਹ ਵਿਅਕਤੀ ਹੋ ਜਿਨ੍ਹਾਂ ਨੇ ਭਾਰਤ ਅਤੇ ਇਜ਼ਰਾਈਲ ਦੇ ਦਰਮਿਆਨ ਸਬੰਧਾਂ ਨੂੰ ਫਿਰ ਤੋਂ ਸ਼ੁਰੂ ਕੀਤਾ, ਜੋ ਦੋ ਅਨੂਠੀਆਂ ਸੱਭਿਅਤਾਵਾਂ - ਭਾਰਤੀ ਅਤੇ ਯਹੂਦੀ ਸੱਭਿਅਤਾ ਦੇ ਦਰਮਿਆਨ ਗਹਿਰਾ ਰਿਸ਼ਤਾ ਹੈ - ਅਤੇ ਮੈਨੂੰ ਪਤਾ ਹੈ ਕਿ ਇਹ ਤੁਹਾਡੇ ਦਿਲ ਵਿੱਚ ਹੈ। ਇਹ ਕੇਵਲ ਆਪਸੀ ਹਿਤਾਂ ਤੱਕ ਸੀਮਿਤ ਨਹੀਂ ਹੈ; ਇਹ ਇੱਕ ਗਹਿਰੇ ਵਿਸ਼ਵਾਸ ਬਾਰੇ ਹੈ ਜਿਸ ਨੂੰ ਤੁਸੀਂ ਰੱਖਦੇ ਹੋ ਅਤੇ ਅਸੀਂ ਇਸ ਨੂੰ ਮਹਿਸੂਸ ਕਰਦੇ ਹਾਂ।