ਦੇਸ਼ ਦੇ 10 ਕਰੋੜ ਇਨਕਮ ਟੈਕਸਪੇਅਰਸ ਨੂੰ ਜੋ ਤੋਰਫ਼ਾ ਸਰਕਾਰ ਨੇ ਦਿੱਤਾ ਹੈ, ਉਹ ਵਿਸ਼ੇਸ਼ ਕਰਕੇ ਮੱਧ ਵਰਗ ਦੇ ਲਈ ਵਰਦਾਨ ਸਾਬਤ ਹੋਵੇਗਾ। ਕਿਸਾਨਾਂ ਦੀ ਕ੍ਰੈਡਿਟ ਕਾਰਡ ਲਿਮਟ ਵਧਾਈ ਗਈ ਹੈ, ਯੂਰੀਆ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਨਵੇਂ ਕਾਰਖਾਨੇ ਲਗਾਏ ਜਾ ਰਹੇ ਹਨ, ਸਟਾਰਟਅਪਸ ਦੇ ਬਜਟ ਨੂੰ ਦੁੱਗਣਾ ਕਰਕੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਗਏ ਹਨ ਅਤੇ ਇਸ ਬਜਟ ਵਿੱਚ ਐੱਮਐੱਸਐੱਮਈਜ਼ ‘ਤੇ ਵੀ ਧਿਆਨ ਦਿੱਤਾ ਗਿਆ ਹੈ, ਤਾਕਿ ਮੇਕ ਇਨ ਇੰਡੀਆ ਦਾ ਸੁਪਨਾ ਸਾਕਾਰ ਹੋ ਸਕੇ। ਇਨ੍ਹਾਂ ਯੁਗਾਂਤਰਕਾਰੀ ਫ਼ੈਸਲਿਆਂ ਤੋਂ ਪੂਰੇ ਦੇਸ਼ ਨੂੰ ਲਾਭ ਹੋਵੇਗਾ, ਹਰਿਆਣਾ ਦੀ ਵੀ ਗ੍ਰਾਮੀਣ ਅਤੇ ਸ਼ਹਿਰੀ ਦੋਨਾਂ ਹੀ ਅਰਥਵਿਵਸਥਾਵਾਂ ਨੂੰ ਗਤੀ ਮਿਲੇਗੀ। ਇਸ ਬਜਟ ਨਾਲ ਦੇਸ਼ ਆਪਣੇ ਵਿਕਾਸ ਲਕਸ਼ਾਂ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧੇਗਾ, ਵਿੱਤ ਮੰਤਰੀ @nsitharaman ਜੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।