ਅੰਤ੍ਰਿਮ ਬਜਟ 2024 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸਮ੍ਰਿੱਧ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਦੇ ਲਈ ਇੱਕ ਮਜ਼ਬੂਤ ਨੀਂਹ ਰੱਖਦਾ ਹੈ। ਅਸੀਂ ਸਮਾਜ ਦੇ ਹਰ ਵਰਗ, ਵਿਸ਼ੇਸ਼ ਕਰਕੇ 'ਗ਼ਰੀਬ', 'ਮਹਿਲਾਵਾਂ', 'ਯੁਵਾ' ਅਤੇ 'ਅੰਨਦਾਤਾ' ਦੇ ਲਈ ਸਸ਼ਕਤੀਕਰਣ ਦੀ ਭਾਵਨਾ ਨੂੰ ਪ੍ਰਤੀਬਿੰਬਿਤ ਕਰਦੇ ਹਾਂ। ਉਨ੍ਹਾਂ ਦਾ ਉਥਾਨ, ਦੇਸ਼ ਦੀ ਪ੍ਰਗਤੀ ਦੇ ਨਾਲ ਜੁੜਿਆ ਹੋਇਆ ਹੈ, ਅਤੇ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ। 'ਅੰਮ੍ਰਿਤ ਕਾਲ' ਦੇ ਲਈ ਤਿਆਰ ਕੀਤੀ ਗਈ ਦੂਰਦ੍ਰਿਸ਼ਟੀ, ਜੋ "ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ" 'ਤੇ ਅਧਾਰਿਤ ਹੈ, ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਲਈ ਇੱਕ ਆਸ਼ਾਜਨਕ ਦਿਸ਼ਾ ਤੈਅ ਕਰਦੀ ਹੈ।