ਅਗਲੀ ਪੀੜ੍ਹੀ ਦੇ ਸੁਧਾਰਾਂ 'ਤੇ ਜ਼ੋਰ, ਸਮ੍ਰਿੱਧ ਭਵਿੱਖ ਦੀ ਦਿਸ਼ਾ ਵਿੱਚ ਇੱਕ ਸਮੂਹਿਕ ਪ੍ਰਯਾਸ ਨੂੰ ਰੇਖਾਂਕਿਤ ਕਰਦਾ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਬਾਇਓ-ਮੈਨੂਫੈਕਚਰਿੰਗ ਅਤੇ ਕੰਪਰੈੱਸਡ ਬਾਇਓਗੈਸ ਬਲੈਂਡਿੰਗ ਜਿਹੀਆਂ ਸਵੱਛ ਊਰਜਾ ਪਹਿਲਾਂ 'ਤੇ ਜ਼ੋਰ ਦੇਣ ਦਾ ਸੁਆਗਤ ਕਰਦੇ ਹਾਂ। ਇਹ ਉਪਾਅ ਨਾ ਕੇਵਲ ਜਲਵਾਯੂ ਸਬੰਧੀ ਚਿੰਤਾਵਾਂ ਦਾ ਸਮਾਧਾਨ ਕਰਨਗੇ ਬਲਕਿ ਗ੍ਰੀਨ ਸੈਕਟਰ ਵਿੱਚ ਰੋਮਾਂਚਕ ਨਵੇਂ ਅਵਸਰ ਭੀ ਪੈਦਾ ਕਰਨਗੇ। ਕੁੱਲ ਮਿਲਾ ਕੇ, ਬਜਟ 2024 ਨਿਰੰਤਰਤਾ ਅਤੇ ਪ੍ਰਗਤੀ ਦੇ ਦਰਮਿਆਨ ਇੱਕ ਸਕਾਰਾਤਮਕ ਸੰਤੁਲਨ ਬਣਾਉਂਦਾ ਹੈ, ਵਿਕਾਸ ਦੀ ਦਿਸ਼ਾ ਵਿੱਚ ਇੱਕ ਰੋਡਮੈਪ ਬਣਾਉਂਦਾ ਹੈ, ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ ਅਤੇ 2047 ਤੱਕ ਸਾਡੇ ਰਾਸ਼ਟਰ ਦੇ ਲਈ ਇੱਕ ਟਿਕਾਊ ਭਵਿੱਖ ਦੇ ਨਿਰਮਾਣ ਦੇ ਲਈ ਇੱਕ ਰੋਡਮੈਪ ਦਿੰਦਾ ਹੈ।