ਨਿਕਹਤ ਜ਼ਰੀਨ, ਬਾਕਸਰ
ਜਦੋਂ ਮੈਂ ਜ਼ਖ਼ਮੀ ਹੋਈ, ਤਾਂ ਮੈਂ ਇੱਕ ਸਾਲ ਦੇ ਲਈ ਬਾਕਸਿੰਗ ਤੋਂ ਬਾਹਰ ਹੋ ਗਈ ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਵਾਪਸੀ ਨਹੀਂ ਕਰ ਪਾਵਾਂਗੀ, ਮੇਰਾ ਕਰੀਅਰ ਲਗਭਗ ਖ਼ਤਮ ਹੋ ਗਿਆ ਸੀ ਲੇਕਿਨ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਵਾਪਸੀ ਕੀਤੀ... ਚੜ੍ਹਦੇ ਹੋਏ ਸੂਰਜ ਨੂੰ ਸਾਰੇ ਸਲਾਮ ਕਰਦੇ ਹਨ ਲੇਕਿਨ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਨੂੰ ਹਰ ਸਮੇਂ ਪ੍ਰੋਤਸਾਹਿਤ ਕਰਦੇ ਹਨ ਅਤੇ ਪ੍ਰੇਰਣਾ ਦਿੰਦੇ ਹਨ, ਜਿੱਤਣਾ ਜਾਂ ਹਾਰਨਾ ਮਹੱਤਵਪੂਰਨ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਸਾਨੂੰ ਪ੍ਰੇਰਿਤ ਕਰਦੇ ਹਨ ਅਤੇ ਸਾਨੂੰ ਖੇਡਦੇ ਰਹਿਣ ਦੇ ਲਈ ਕਹਿੰਦੇ ਹਨ। ਇਹ ਪ੍ਰਧਾਨ ਮੰਤਰੀ ਵਿੱਚ ਇੱਕ ਬੜਾ ਗੁਣ ਹੈ।