ਨਿਤਿਨ ਗਡਕਰੀ – ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ
#Budget2025: ਕਿਸਾਨਾਂ, ਮੱਧ ਵਰਗ ਅਤੇ ਐੱਮਐੱਸਐੱਮਈ ਨੂੰ ਸਸ਼ਕਤ ਬਣਾਉਣ ਲਈ ਇੱਕ ਪਰਿਵਰਤਨਕਾਰੀ ਬਲੂਪ੍ਰਿੰਟ, ਜੋ #ViksitBharat2047 ਲਈ ਰਾਹ ਪੱਧਰਾ ਕਰਦਾ ਹੈ। ਸੰਨ 2047 ਤੱਕ ਭਾਰਤ ਦੀ ਇਕਨੌਮਿਕ ਲੀਡਰਸ਼ਿਪ ਲਈ ਰਾਹ ਤੈਅ ਕਰਨ ਵਾਲੇ ਦੂਰਦਰਸ਼ੀ ਬਜਟ ਲਈ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਦਾ ਦਿਲੋਂ ਧੰਨਵਾਦ ਅਤੇ ਵਧਾਈਆਂ। ਇਹ ਪ੍ਰਗਤੀਸ਼ੀਲ ਰੋਡਮੈਪ ਮੁੱਖ ਖੇਤਰਾਂ ਨੂੰ ਮਜ਼ਬੂਤ ਕਰਦਾ ਹੈ, ਰਣਨੀਤਕ ਨਿਵੇਸ਼ਾਂ ਅਤੇ ਪਰਿਵਰਤਨਕਾਰੀ ਨੀਤੀਆਂ ਦੇ ਜ਼ਰੀਏ ਸਮਾਵੇਸ਼ੀ ਵਿਕਾਸ ਨੂੰ ਸੁਨਿਸ਼ਚਿਤ ਕਰਦਾ ਹੈ। ਇਨੋਵੇਸ਼ਨ, ਸਮਾਵੇਸ਼ ਅਤੇ ਨਿਵੇਸ਼ ਦੇ ਥੰਮ੍ਹਾਂ ਵਿੱਚ ਜੁੜਿਆ ਹੋਇਆ, ਇਹ ਸੁਧਾਰਾਂ, ਯੁਵਾ ਲੀਡਰਸ਼ਿਪ, ਭਾਈਚਾਰਕ ਭਾਗੀਦਾਰੀ, ਮਹਿਲਾ ਸਸ਼ਕਤੀਕਰਣ ਅਤੇ ਕੇਂਦਰ-ਰਾਜ ਸਹਿਯੋਗ 'ਤੇ ਜ਼ੋਰ ਦਿੰਦਾ ਹੈ ਤਾਂ ਜੋ ਸੰਪੂਰਨ ਵਿਕਾਸ ਨੂੰ ਅੱਗੇ ਵਧਾਇਆ ਜਾ ਸਕੇ। ਉੱਦਮਤਾ, ਡਿਜੀਟਲ ਵਿਸਤਾਰ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਕੇ, ਇਹ ਟਿਕਾਊ ਸਮ੍ਰਿੱਧੀ ਦਾ ਰਾਹ ਪੱਧਰਾ ਕਰਦਾ ਹੈ। ਲਚੀਲੇਪਣ ਅਤੇ ਟਿਕਾਊ ਵਿਕਾਸ ਦੇ ਮੂਲ ਵਿੱਚ ਹੋਣ ਦੇ ਨਾਲ, ਇਹ ਬਜਟ ਭਾਰਤ ਦੀ ਆਤਮ-ਨਿਰਭਰਤਾ, ਪ੍ਰਗਤੀ ਅਤੇ ਆਲਮੀ ਉੱਤਮਤਾ ਦੇ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। #UnionBudget2025 #UnionBudget #ViksitBharatBudget2025