ਨਿਤੀਸ਼ ਕੁਮਾਰ, ਬਿਹਾਰ ਦੇ ਮੁੱਖ ਮੰਤਰੀ
ਇਨਕਮ ਟੈਕਸ ਸਲੈਬ 'ਚ 12 ਲੱਖ ਰੁਪਏ ਤੱਕ ਦੀ ਛੂਟ ਮਿਲਣ ਨਾਲ ਮੱਧ ਵਰਗ ਨੂੰ ਕਾਫੀ ਰਾਹਤ ਮਿਲੀ ਹੈ। ਕਿਸਾਨ ਕ੍ਰੈਡਿਟ ਕਾਰਡ 'ਤੇ ਲੋਨ ਦੀ ਲਿਮਿਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨਾਲ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਸੂਖਮ ਉੱਦਮਾਂ ਦੇ ਲਈ ਐੱਮਐੱਸਐੱਮਈ ਕ੍ਰੈਡਿਟ ਗਰੰਟੀ ਕਵਰ ਨੂੰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤੇ ਜਾਣ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ। ਬਜਟ ਵਿੱਚ ਗ਼ਰੀਬਾਂ, ਨੌਜਵਾਨਾਂ ਅਤੇ ਕਿਸਾਨਾਂ ਦੇ ਹਿਤ ਵਿੱਚ ਕਈ ਕਦਮ ਉਠਾਏ ਗਏ ਹਨ, ਇਹ ਸੁਆਗਤਯੋਗ ਹੈ। ਇੱਕ ਬਿਹਤਰ ਬਜਟ ਪੇਸ਼ ਕਰਨ ਦੇ ਲਈ ਮੈਂ ਆਦਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਦਾ ਧੰਨਵਾਦ ਕਰਦਾ ਹਾਂ।