ਨੀਲੇਸ਼ ਸ਼ਾਹ, ਗਰੁੱਪ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ, ਕੋਟਕ ਮਹਿੰਦਰਾ ਅਸੈੱਟ ਮੈਨੇਜਮੈਂਟ
ਸਰਕਾਰ ਨੇ ਬੜੀਆਂ ਗ੍ਰਾਮੀਣ ਜਾਂ ਸਮਾਜਿਕ ਕਲਿਆਣ ਯੋਜਨਾਵਾਂ ਦਾ ਐਲਾਨ ਕਰਨ ਵਿੱਚ ਵਿਸ਼ਵਾਸਯੋਗ ਸੰਜਮ ਦਿਖਾਇਆ ਹੈ। ਵਿੱਤੀ ਵਿਵੇਕ ਦੇ ਮਾਰਗ 'ਤੇ ਚਲਦੇ ਹੋਏ, ਸਰਕਾਰ ਨੇ ਸਮਾਵੇਸ਼ੀ ਵਿਕਾਸ 'ਤੇ ਕੰਮ ਕਰਦੇ ਹੋਏ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਭਾਰੀ ਐਲੋਕੇਸ਼ਨ ਜਾਰੀ ਰੱਖਿਆ ਹੋਇਆ ਹੈ। ਸਰਕਾਰ ਨੇ ਇਨਫ੍ਰਾਸਟ੍ਰਕਚਰ ਵਿੱਚ ਅਭੂਤਪੂਰਵ ਪੈਮਾਨੇ 'ਤੇ ਨਿਵੇਸ਼ ਕੀਤਾ ਹੈ। ਭਾਰਤ ਨੇ 2014 ਤੋਂ 2024 ਦੇ ਦਰਮਿਆਨ ਬਿਜਲੀ, ਸੜਕਾਂ, ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਦੂਰਸੰਚਾਰ ਜਿਹੇ ਖੇਤਰਾਂ ਵਿੱਚ ਉਤਨਾ ਇਨਫ੍ਰਾਸਟ੍ਰਕਚਰ ਖੜ੍ਹਾ ਕੀਤਾ ਜਿਨਤਾ 2013 ਵਿੱਚ ਮੌਜੂਦ ਸੀ।