ਨੀਲੇਸ਼ ਸ਼ਾਹ, ਗਰੁੱਪ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ, ਕੋਟਕ ਮਹਿੰਦਰਾ ਅਸੈੱਟ ਮੈਨੇਜਮੈਂਟ
ਸਰਕਾਰ ਨੇ ਸੁਪਰਪਾਵਰ ਬਣਨ ਦੇ ਲਈ ਜ਼ਰੂਰੀ 'ਇਨੋਵੇਸ਼ਨ ਦੀ ਭੂਮਿਕਾ' ਦੀ ਸਹੀ ਪਹਿਚਾਣ ਕੀਤੀ ਹੈ ਅਤੇ 1 ਟ੍ਰਿਲੀਅਨ ਰੁਪਏ ਦਾ ਫੰਡ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦੀਆਂ ਯੋਜਨਾਵਾਂ ਅਤੇ ਕਾਰਜਾਂ ਵਿੱਚ ਰੈਵੇਨਿਊ ਸਾਇਡ ਰਿਪੇਅਰਿੰਗ, ਸਮਾਵੇਸ਼ੀ ਵਿਕਾਸ, ਇਨਫ੍ਰਾਸਟ੍ਰਕਚਰ ਨਿਰਮਾਣ, ਮੈਨੂਫੈਕਚਰਿੰਗ ਰਿਵਾਇਵਲ, ਗ੍ਰੀਨ ਐਨਰਜੀ ਦੀ ਤਿਆਰੀ ਅਤੇ ਭਾਰਤ ਵਿੱਚ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨ ਸਹਿਤ ਸਾਰੇ ਪਹਿਲੂ ਸ਼ਾਮਲ ਹਨ।