ਇਹ ਬਜਟ ਭਾਰਤ ਦੀ ਟੀ-20 ਵਿਸ਼ਵ ਕੱਪ ਕੈਂਪੇਨ ਦੀ ਤਰ੍ਹਾਂ ਹੈ। ਅਸੀਂ ਫਾਈਨਲ ਤੱਕ ਸਾਰੇ ਮੈਚ ਜਿੱਤ ਰਹੇ ਸਾਂ। ਅਸੀਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਬਣ ਗਏ ਅਤੇ ਫਿਰ ਫਾਈਨਲ 'ਚ ਥੋੜ੍ਹਾ ਜਿਹਾ ਦਬਾਅ ਸੀ, ਲੇਕਿਨ ਸੂਰਿਆਕੁਮਾਰ ਯਾਦਵ ਨੇ ਇੱਕ ਖੂਬਸੂਰਤ ਕੈਚ ਲੈ ਕੇ ਸਾਨੂੰ ਵਿਸ਼ਵ ਕੱਪ ਜੇਤੂ ਬਣਾ ਦਿੱਤਾ। ਇਹ ਬਜਟ ਸੂਰਿਆਕੁਮਾਰ ਯਾਦਵ ਦੇ ਕੈਚ ਦੀ ਤਰ੍ਹਾਂ ਹੈ। ਇਹ ਅਸੰਭਵ ਦੀ ਤ੍ਰਿਮੂਰਤੀ ਨੂੰ ਪ੍ਰਾਪਤ ਕਰਦਾ ਹੈ – ਵਿੱਤੀ ਵਿਵੇਕ ਦਾ ਮਾਰਗ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਲਈ ਸਮਰਥਨ, ਅਤੇ ਖਪਤ ਨੂੰ ਹੁਲਾਰਾ ਦੇਣ ਦੇ ਲਈ ਰੋਜ਼ਗਾਰ ਪੈਦਾ ਕਰਨਾ। ਵਿੱਤੀ ਵਿਵੇਕ, ਨਿਵੇਸ਼ ਅਤੇ ਖਪਤ ਨੂੰ ਹੁਲਾਰਾ ਦੇਣ ਦੇ ਦਰਮਿਆਨ ਅਸੰਭਵ ਦੀ ਤ੍ਰਿਮੂਤਰੀ ਸੂਰਿਆਕੁਮਾਰ ਯਾਦਵ ਦੀ ਕੈਚ ਦੀ ਤਰ੍ਹਾਂ ਹੀ ਹੈ। ਮੈਂ ਆਸ਼ਾ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਆਖਰਕਾਰ ਇਹ ਕੈਚ ਸਾਨੂੰ ਵਿਕਸਿਤ ਭਾਰਤ ਬਣਨ ਵਿੱਚ ਮਦਦ ਕਰੇ।