ਪਾਲ ਸ਼ਰੋਡਰ, ਆਸਟ੍ਰੇਲੀਅਨਸੁਪਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਇਹ ਬੇਹੱਦ ਸਾਰਥਕ ਬੈਠਕ ਸੀ। ਪ੍ਰਧਾਨ ਮੰਤਰੀ ਨਿਸ਼ਚਿਤ ਤੌਰ 'ਤੇ ਇੱਤ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਹਨ, ਜੋ ਕਾਰੋਬਾਰ ਨੂੰ ਸਮਝਾਉਂਦੇ ਹਨ, ਜੋ ਕਿ ਬਹੁਤ ਉਤਸ਼ਾਹਜਨਕ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਲਈ ਆਪਣੇ ਸੁਪਨਿਆਂ ਅਤੇ ਆਪਣੀ ਨੈਤਿਕਤਾ ਬਾਰੇ ਗੱਲ ਕੀਤੀ ਜੋ ਅਸਲ ਵਿੱਚ ਇੱਕ ਸ਼ਕਤੀਸ਼ਾਲੀ ਸੰਦੇਸ਼ ਸੀ। ਆਸਟ੍ਰੇਲੀਅਨਸੁਪਰ ਨਿਸ਼ਚਿਤ ਤੌਰ 'ਤੇ ਭਾਰਤ ਵਿੱਚ ਅਤੇ ਵਿਸ਼ੇਸ਼ ਤੌਰ 'ਤੇ ਨੈਸ਼ਨਲ ਇੰਡੀਅਨ ਇਨਫ੍ਰਾਸਟ੍ਰਕਚਰ ਫੰਡ (NIIF) ਵਿੱਚ ਨਿਵੇਸ਼ ਕਰਦਾ ਹੈ ਅਤੇ ਭਾਰਤ ਵਿੱਚ ਨਿਵੇਸ਼ ਕਰਨ ਦਾ ਸਾਡਾ ਅਨੁਭਵ ਬਹੁਤ ਚੰਗਾ ਰਿਹਾ ਹੈ।